ਜਲੰਧਰ ਵਿੱਚ 11ਵੀਂ ਜਮਾਤ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੇ ਇਲਾਕੇ ਅਲਾਵਲਪੁਰ ਦੇ ਨੌਜਵਾਨ ਦੀ ਸਕੂਲ ਦੀ ਪ੍ਰਾਰਥਨਾ ਤੋਂ ਬਾਅਦ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਮਰ 15 ਸਾਲਾ ਵਾਸੀ ਅਲਾਵਲਪੁਰ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀ ਜਮਾਤ ਵਿੱਚ ਪੜਦਾ ਸੀ ਤੇ ਪ੍ਰਾਰਥਨਾ ਸਭਾ ਸਮੇ ਸਾਰੇ ਬੱਚੇ ਕਲਾਸ ਵਿੱਚ ਜਾ ਰਹੇ ਸਨ ਤਾਂ ਗੁਰਪ੍ਰੀਤ ਅਚਾਨਕ ਡਿੱਗ ਗਿਆ, ਸਕੂਲ ਦੇ ਅਧਿਆਪਕ ਉਸਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Advertisements

ਜਾਣਕਾਰੀ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਗੁਰਪ੍ਰੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।ਗੁਰਪ੍ਰੀਤ ਮਾਪਿਆ ਦਾ ਇੱਕਲੌਤਾ ਪੁੱਤਰ ਸੀ ਤੇ ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ ਆਪਣੇ ਬੱਚਿਆ ਨੂੰ ਪੜਾਉਦੀ ਸੀ, ਉਹਨਾਂ ਦੀ ਘਰੇਲੂ ਹਾਲਤ ਵੀ ਕੁੱਝ ਸਹੀ ਨਹੀ ਸੀ। ਗੁਰਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here