ਫੌਜ, ਪੰਜਾਬ ਪੁਲਿਸ, ਬੀਐੱਸਐੱਫ, ਸੀਆਰਪੀਐੱਫ ਅਤੇ ਸੀਆਈਐੱਫ ਦੀ ਭਰਤੀ ਲਈ ਟ੍ਰੇਨਿੰਗ ਕੈਂਪ 8 ਜਨਵਰੀ ਤੋਂ ਸ਼ੁਰੂ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭਰਤੀ ਟ੍ਰੇਨਿੰਗ ਲਈ ਇਸ ਦਫ਼ਤਰ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,  ਜਿਸ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਟ੍ਰੇਨਿੰਗ ਪ੍ਰਾਪਤ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸੈਨਾ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਸੀ.ਆਈ.ਐਸ.ਐੱਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿੱਤ ਅਗਲਾ ਟ੍ਰੇਨਿੰਗ ਕਾਡਰ ਮਿਤੀ 8 ਜਨਵਰੀ 2024 ਤੋਂ ਸੁਰੂ ਹੋ ਰਿਹਾ ਹੈ । ਇਸ ਕਾਡਰ ਵਿੱਚ ਸਾਬਕਾ ਸੈਨਿਕਾਂ, ਉਨ੍ਹਾ ਦੀਆਂ ਵਿਧਵਾਵਾਂ ਦੇ ਬੱਚੇ ਅਤੇ ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨਾਂ ਦੇ ਬੱਚਿਆਂ ਨੂੰ ਭਰਤੀ ਸਬੰਧੀ ਤਿਆਰੀ ਕਰਵਾਈ ਜਾਵੇਗੀ, ਜਿਸ ਵਿੱਚ ਸਰੀਰਿਕ ਫਿਟਨੈਸ ਦੇ ਨਾਲ ਲਿਖਤੀ ਪ੍ਰੀਖਿਆ ਦੀ ਸਿਖਲਾਈ ਵੀ ਦਿੱਤੀ ਜਾਵੇਗੀ।

Advertisements

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਸਿਖਲਾਈ ਦੇ ਲਈ ਸਰਕਾਰ ਵੱਲੋਂ ਉੱਚ ਦਰਜੇ ਦਾ ਸਟਾਫ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਕਾਡਰ ਸੁਰੂ ਹੋਣ ਤੋਂ ਪਹਿਲਾਂ ਦਫਤਰੀ ਸਮੇਂ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਕਿਸੇ ਵੀ ਜਾਣਕਾਰੀ ਲਈ ਮੋਬਾਇਲ ਨੰਬਰ 9915941948  ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here