ਪਰਮਜੀਤ ਦੇ ਸਤਿਕਾਰਯੋਗ ਮਾਤਾ ਨਸੀਬ ਨੂੰ ਵੱਖ ਵੱਖ ਧਾਰਮਿਕ, ਰਾਜਨੀਤਕ ਆਗੂਆਂ, ਸੰਤਾਂ ਮਹਾਪੁਰਸ਼ਾਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਰਧਾਂਜਲੀਆਂ ਭੇਂਟ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਇਕਾਈ ਕਪੂਰਥਲਾ ਦੇ ਉਪ ਚੇਅਰਮੈਨ ਅਤੇ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਸੰਨੀ  ਦੇ ਸਤਿਕਾਰਯੋਗ ਮਾਤਾ ਸਵ. ਨਸੀਬ ਕੌਰ, ਜੋ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ  ਉਹਨਾਂ ਦੇ ਜੱਦੀ ਪਿੰਡ ਸ਼ੇਖੂਪੁਰ ਵਿਖੇ ਪ੍ਰਭੂ ਵਾਲਮੀਕਿ ਮੰਦਿਰ ਵਿਖੇ ਕਰਵਾਇਆ ਗਿਆ।

Advertisements

ਇਸ ਮੌਕੇ ਭਾਈ ਸੰਦੀਪ ਸਿੰਘ ਕੁਲਾਰ ਦੇ ਕੀਰਤਨੀਏ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਦੁੱਖ ਦੀ ਘੜੀ ਵਿਚ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੇ ਪੱਤਰਕਾਰ ਭਾਈਚਾਰਾ, ਸੰਤ ਮਹਾਂਪੁਰਸ਼ਾਂ, ਵੱਖ ਵੱਖ ਸਿਆਸਤਦਾਨਾਂ, ਕਲਾਕਾਰਾਂ ਤੇ ਫਿਲਮ ਹਸਤੀਆਂ ਆਦਿ ਸ਼ਾਮਿਲ ਸਨ ਜਿਹਨਾਂ ਵਿਚ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੇਅਰਮੈਨ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਬਰਿੰਦਰ ਚਾਨਾ ਸੀਨੀਅਰ ਆਗੂ ਜਰਨਲਿਸਟ ਪ੍ਰੈਸ ਕਲੱਬ, ਸੁਰਜੀਤ ਸਿੰਘ ਗੋਰਾ ਜ਼ਿਲ੍ਹਾ ਜੁਆਇੰਟ ਸਕੱਤਰ, ਵਰਿੰਦਰ ਰਾਜਪੂਤ, ਸੁਰਿੰਦਰ ਸਭਰਵਾਲ ਪੱਤਰਕਾਰ, ਤਰਲੋਚਨ ਸਿੰਘ ਚਾਹਲ ਸਲਾਹਕਾਰ, ਸੰਤ ਸਮਾਜ ਵਿਚੋਂ ਸਾਈਂ ਮੱਧੂ ਸਾਂਈਂ ਜਲੰਧਰ ਵਾਲੇ, ਬਾਬਾ ਬਿੱਟੇ ਸ਼ਾਹ ਜੀ, ਬਾਬਾ ਵਿਜੇ ਕੁਮਾਰ ਹਮੀਰੇ ਵਾਲੇ, ਬਾਬਾ ਨੀਲੇ ਸ਼ਾਹ ਜੀ, ਬਾਬਾ ਚੈਂਚਲ ਸ਼ਾਹ ਜੀ, ਪ੍ਰੋ. ਸੁਖਵਿੰਦਰ ਸਾਗਰ ਸੰਤ ਸਮਾਜ ਵੈਲਫੇਅਰ ਸਮਾਜ ਪੰਜਾਬ ਪ੍ਰਧਾਨ, ਡਿੰਪਲ ਪੰਡਿਤ ਤੇ ਰਵਿੰਦਰ ਪੰਡਿਤ  ਆਦਿ ਅਤੇ ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਐਡਵੋਕੇਟ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਆਗੂ, ਆਪ ਆਗੂ ਜਗਜੀਤ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਜਗਦੇਵ ਥਾਪਰ ਆਪ ਆਗੂ, ਹਰਨੇਕ ਸਿੰਘ ਆਪ ਆਗੂ, ਫ਼ੱਗਾ ਸਿੰਘ ਆਪ ਆਗੂ, ਜਸਦੇਵ ਥਾਪਰ ਆਪ ਆਗੂ, ਨਰਿੰਦਰ ਮੰਨਸੂ ਕੌਂਸਲਰ, ਕਾਂਗਰਸੀ ਆਗੂ ਤਜਿੰਦਰ ਭੰਡਾਰੀ, ਬੱਬੂ ਖੈੜਾ, ਸਮਾਜ ਸੇਵਕ ਪਰਮਿੰਦਰ ਬੰਨੂ, ਤਰਸੇਮ ਸਾਬਕਾ ਐਮ ਸੀ, ਸੁਰਜੀਤ ਰਾਣਾ ਸਾਬਕਾ ਐਮ ਸੀ, ਸੌਰਵ ਮੜੀਆ, ਸਾਹਿਲ ਗੁਪਤਾ,  ਸੁਰਜੀਤ ਸਿੰਘ ਪਹਿਲਵਾਨ ਇੰਗਲੈਂਡ ਵਾਲੇ, ਮੇਜਰ ਧੀਰਾ ਪ੍ਰਮੋਟਰ ਫੋਕ ਫਿਊਜ਼ਨ, ਮੈਡਮ ਮਨਜੀਤ ਮਾਨ, ਡਾ. ਕੁਲਵਿੰਦਰ ਸਿੰਘ ਦੋਟ ਅਤੇ ਕਲਾਕਾਰਾਂ ਵਿੱਚੋਂ ਮਨਪ੍ਰੀਤ ਸ਼ੇਰਗਿੱਲ, ਅਕਬਰ ਆਲਮ, ਰਮੇਸ਼ ਆਲਮ, ਗੁਰਦੇਵ ਪੱਧਰੀ ਤੇ ਆਲੀਆ ਅਨਜਾਣ, ਸ਼ੰਮੀ ਖਾਨ ਤੇ ਕਿਰਨ ਰੰਧਾਵਾ, ਦਲਜੀਤ ਹੰਸ, ਸਤਨਾਮ ਧੰਜਲ, ਸੁੱਚਾ ਜੈਲਾ, ਬਲਵੀਰ ਸ਼ੇਰਪੁਰੀ, ਬਿੱਟੂ ਕਾਂਜਲੀ, ਜੱਸ ਕਾਂਜਲੀ, ਨਿਸ਼ਾਨ ਉਚੇਵਾਲਾ, ਗਿੱਲ ਬਲਕਾਰ ਅਤੇ ਅਮਰੀਕ ਮਾਈਕਲ ਤੇ ਸੁਨੀਤਾ ਭੱਟੀ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here