ਕਿਸਾਨਾ ਵਲੋਂ ਐਫਪੀਓ ਤਹਿਤ ਬਣਾਈ ਗਈ ‘ਭੂੰਗਾ ਫੈਡ ਆਇਲ ਸੀਡ ਫਾਰਮਰਸ ਪ੍ਰੋਡਿਊਸਰ ਕੰਪਨੀ ਲਿਮਟਿਡ’

ਹਰਿਆਣਾ (ਦ ਸਟੈਲਰ ਨਿਊਜ਼)। ਕੁਦਰਤੀ ਖੇਤੀ ਨਾਲ ਜੁੜੇ ਕਿਸਾਨਾ ਵਲੋਂ ਐਫ.ਪੀ.ਓ ਤਹਿਤ ‘ਭੂੰਗਾ ਫੈਡ ਆਇਲ ਸੀਡ ਫਾਰਮਰਸ ਪ੍ਰੋਡਿਊਸਰ ਕੰਪਨੀ ਲਿਮਟਿਡ’ ਬਣਾਈ ਗਈ, ਜਿਸ ਤਹਿਤ ਹੀ ਅੱਜ ਕਸਬਾ ਹਰਿਆਣਾ ਵਿਖੇ ਕੰਢੀ ਕਿਸਾਨ ਕੇਂਦਰ ਦੀ ਸ਼ੁਰੂਆਤ ਕੀਤੀ ਗਈ, ਜਿਸ ਮੌਕੇ ਡਾ. ਰਵਜੋਤ ਸਿੰਘ ਵਿਧਾਇਕ ਹਲਕਾ ਸ਼ਾਮ ਚੁਰਾਸੀ, ਡਾ. ਮਨਿੰਦਰ ਸਿੰਘ ਬੋਸ, ਡਾ. ਹਰਮਨਦੀਪ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਰਵਜੋਤ ਸਿੰਘ ਨੇ ਕਿਹਾ ਕਿ ਕੰਢੀ ਕਿਸਾਨ ਕੇਂਦਰ ’ਚ ਇਸ ਐਫ.ਪੀ.ਓ ਨਾਲ ਜੁੜੇ ਕਿਸਾਨਾਂ ਵਲੋਂ ਆਪੋ ਆਪਣੇ ਤਿਆਰ ਕੀਤੇ ਗਏ ਮਟੀਰਿਅਲ, ਜਿਵੇ ਕਿ ਗੁੜ, ਦਾਲਾਂ, ਮਸਾਲੇ, ਤੇਲ, ਸਾਬਣ ਤੇ ਘਰੇਲੂ ਵਰਤੋਂ ਵਾਲੀਆਂ ਹੋਰ ਵਸਤਾਂ ਬਹੁਤ ਹੀ ਘੱਟ ਮੁਨਾਫੇ ’ਤੇ ਵੇਚੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਐਫ.ਪੀ.ਓ ਦਾ ਮੰਤਵ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣਾ ਹੈੇ ਅਤੇ ਗ੍ਰਾਹਕਾਂ ਨੂੰ ਕੁਦਰਤੀ ਖੇਤੀ ਦੁਆਰਾ ਤਿਆਰ ਕੀਤੀ ਗਈ ਤੇ ਪੈਸਟੀਸਾਇਡ ਮੁਕਤ ਪਦਾਰਥ ਤਿਆਰ ਕਰਨ ਨੂੰ ਉਤਸ਼ਾਹਿਤ ਕਰੇਗਾ।

Advertisements

ਇਸ ਮੌਕੇ ਡਾਇਰੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਸੁਸਾਇਟੀ 300 ਤੋਂ ਵੱਧ ਕਿਸਾਨਾ ਨਾਲ ਕੰਮ ਕਰੇਗੀ ਤੇ ਉਨ੍ਹਾਂ ਕਿਸਾਨਾ ਵਲੋਂ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਇਥੇ ਕੰਢੀ ਕਿਸਾਨ ਕੇਂਦਰ ’ਚ ਰੱਖਿਆ ਜਾਏਗਾ। ਇਸ ਮੌਕੇ ਨਵਜੋਤ ਕੌਰ ਇੰਚਾਰਜ਼ ਐਨ.ਏ ਐਫ. ਈ.ਡੀ (ਐਫ.ਪੀ.ਓ) ਮਨਪ੍ਰੀਤ ਸਿੰਘ ਡਾਇਰੈਕਟਰ, ਜਸਵੀਰ ਸਿੰਘ ਪ੍ਰਧਾਨ ਫੈਪਰੋ, ਡਾ. ਹਰਮਨਦੀਪ ਸਿੰਘ, ਪ੍ਰਿੰਸੀਪਲ ਤਰਸਮ ਸਿਘ, ਸੰਜੇ ਕਪਲਾ ਪ੍ਰਧਾਨ ਨਗਰ ਕੌਸਲ ਹਰਿਆਣਾ, ਗੁਰਜੀਤ ਸਿੰਘ ਨੀਲਾ ਨਲੋਆ, ਹਰਮਿੰਦਰਜੀਤ ਸਿੰਘ ਸੰਧੂ, ਅਮਨਦਾਸ ਢੱਕੀ, ਅਸ਼ੋਕ ਕੁਮਾਰ ਐਕਸੀਅਨ, ਗੁਰਪ੍ਰੀਤ ਸਿੰਘ ਨੰਗਲ, ਵਿਜੇ ਭਾਟੀਆ, ਰਿਤੂ ਰਾਜ, ਕੇਹਰ ਸਿੰਘ ਲਾਲਪੁਰ, ਇਕਬਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਸਲ, ਨਰਿੰਦਰ ਸਿੰਘ ਅੱਜੋਵਾਲ, ਕਰਨੈਲ ਸਿੰਘ ਬਸੀ ਗੁਲਾਮ ਹੂਸੈਨ, ਜਰਨੈਲ ਸਿੰਘ ਫਤਿਹਪੁਰ, ਕਮਲਦੀਪ ਸਿੰਘ, ਹਰਜਿੰਦਰ ਸਿੰਘ ਨੌਸ਼ਹਿਰਾ, ਇੰਦਰਪਾਲ ਸਿੰਘ, ਦੀਪਕ ਪ੍ਰਭਾਕਰ, ਅਜੇ ਚੋਪੜਾ, ਬਲਵਿੰਦਰ ਸਿੰਘ ਬਸੀ ਬਾਜੀਦ, ਗੁਰਜਿੰਦਰ ਸਿੰਘ ਧਨੋਆ, ਡਾ. ਨਰਪਿੰਦਰ ਸਿੰਘ, ਮਾ: ਸੁਖਜੀਤ ਸਿੰਘ ਅੱਭੋਵਾਲ, ਬਲਵਿੰਦਰ ਸਿਘ ਕੋਠੇ ਜੱਟਾਂ, ਆਸ਼ਨਾ ਮਿਨਹਾਸ, ਸ਼ਿਵਮ ਮੈਗੀ, ਸੁਖਦੇਵ ਕੁਮਾਰ, ਰਾਮ ਕੁਮਾਰ ਕੂੰਟਾਂ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here