ਪੁਲਿਸ ਨੇ ਸਾਹਰੀ ‘ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਇਆ, ਦੋ ਨਬਾਲਗਾਂ ਸਮੇਤ 6 ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੀਤੀ ਦਿਨੀਂ ਪਿੰਡ ਸਾਹਰੀ ਵਿਖੇ ਸੁੱਤੇ ਪਏ ਸੁਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਾਹਰੀ ਵਿਖੇ ਨਾ-ਮਾਲੂਮ ਵਿਅਕਤੀਆਂ ਵੱਲੋਂ ਹਵੇਲੀ ਵਿੱਚ ਕਤਲ ਕਰ ਦਿੱਤਾ ਸੀ ਅਤੇ ਨਾਲ ਪਏ ਦੂਸਰੇ ਵਿਅਕਤੀ ਨੂੰ ਮਾਰ  ਦੇਣ ਦੀ ਨੀਅਤ ਨਾਲ ਗੰਭੀਰ ਸੱਟਾਂ ਮਾਰੀਆਂ ਸਨ। ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਸਐਸਪੀ ਸੁਰੇਂਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾ ਅਤੇ ਸਰਬਜੀਤ ਸਿੰਘ ਬਾਹੀਆ ਪੀਪੀਐਸਐਸ, ਸ਼ਿਵਦਰਸ਼ਨ ਸਿੰਘ ਉਪ-ਪੁਲਿਸ ਕਪਤਾਨ ਦੀ ਨਿਗਰਾਨੀ ਹੇਠ ਇੰਸ. ਊਸਾ ਰਾਣੀ ਮੁੱਖ ਅਫ਼ਸਰ ਅਤੇ ਇੰਸ. ਗੁਰਪ੍ਰੀਤ ਸਿੰਘ ਇੰਚਾਰਜ ਸੀਆਈਏ ਅਤੇ ਐਸਆਈ ਜਗਜੀਤ ਸਿੰਘ ਦੀਆਂ ਟੀਮਾਂ ਗਠਿਤ ਕੀਤੀਆਂ। ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਮੁਕੱਦਮਾ ਦੇ ਤਫਤੀਸ਼ ਦੌਰਾਨ ਟੈਕਨੀਕਲ ਮਦਦ ਅਤੇ ਮੁਖਬਰ ਦੇ ਆਧਾਰ ਤੇ ਆਰੋਪੀ ਅਮਰਜੀਤ ਉਰਫ ਬਾਬਾ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਰੇਤਾ ਥਾਣਾ ਗੜਸ਼ੰਕਰ, ਹਰਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਥਾਣਾ ਬੁੱਲੋਵਾਲ, ਸੁਨੀਲ ਉਰਫ ਗੋਲੂ  ਪੁੱਤਰ ਜਗਜੀਵਨ ਰਾਮ ਵਾਸੀ ਸੁਖੀਆਬਾਦ, ਲਵਪ੍ਰੀਤ ਉਰਫ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁੱਖ ਦੋਸ਼ੀ ਅਮਰਜੀਤ ਦੇ ਦੋ ਨਾਬਾਲਗ ਲੜਕੇ ਜੇ ਇਸ ਵਾਰਦਾਤ ਵਿੱਚ ਸ਼ਾਮਲ ਸਨ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਆਰੋਪੀ ਅਮਰਜੀਤ ਉਰਫ ਬਾਬਾ ਨੇ ਦੱਸਿਆ ਹਰਜਿੰਦਰ ਅਤੇ ਲਵਪ੍ਰੀਤ ਦੋਵੋੰ ਪਿੰਡ ਖਾਨਪੁਰ ਘਰ ਵਿੱਚ ਰਹਿੰਦੇ ਹਨ।

Advertisements

ਲਵਪ੍ਰੀਤ ਨੇ ਉਸਦੀ ਮੁਲਾਕਾਤ ਹਰਜਿੰਦਰ ਨਾਲ ਕਰਵਾਈ ਅਤੇ ਉਹ ਕਰੀਬ 25 ਦਿਨਾਂ ਤੋਂ ਹਰਜਿੰਦਰ ਦੇ ਘਰ ਆਪਣੀ ਅਤੇ 2 ਬੱਚਿਆ ਸਮੇਤ ਕਿਰਾਏ ਤੇ ਰਹਿ  ਰਿਹਾ ਸੀ। ਜਿੱਥੇ ਰਹਿੰਦੇ ਹੋਏ ਕਾਫੀ ਦਿਨਾਂ ਤੋਂ ਉਹ ਆਪਣੇ ਸਾਥੀ ਆਰੋਪੀਆ ਨਾਲ ਮਿਲ ਕੇ ਪਿੰਡ ਖਾਨਪੁਰ ਵਿੱਚ ਰਹਿੰਦੇ ਹੋਏ ਆਸ-ਪਾਸ ਦੇ ਇਲਾਕੇ ਵਿਚ ਬਾਹਰ ਬੰਨੀਆਂ ਮੱਝਾਂ ਦੀ ਭਾਲ ਵਿਚ ਸਨ ਤਾਂ ਜੋ ਰੈਕੀ ਕਰਕੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਮੱਝਾਂ ਚੋਰੀ ਕੀਤੀਆਂ ਜਾ ਸਕਣ। ਹਰਜਿੰਦਰ ਨੇ ਪਿੰਡ ਸਾਹਰੀ ਵਿੱਚ ਹਵੇਲੀ ਵਿੱਚ ਬੰਨੀਆਂ ਮੱਝਾਂ ਬਾਰੇ ਦੱਸਿਆ ਅਤੇ ਵਾਰਦਾਤ ਤੋਂ ਕੁੱਝ ਦਿਨ ਪਹਿਲਾਂ ਉਸ ਨੇ ਬਾਕੀ ਆਰੋਪੀਆਂ ਨਾਲ ਮਿਲ ਕੇ ਪਿੰਡ ਸਾਹਰੀ ਦੇ ਬਾਹਰ ਖੇਤਾਂ ਵਿੱਚ ਬਣੀ ਹਵੇਲੀ ਵਿੱਚ ਬੰਨੀਆਂ ਕਰੀਬ 18 ਮੱਝਾਂ ਦੇਖੀਆਂ ਅਤੇ ਹਵੇਲੀ ਦੇ ਮਾਲਕ ਸੁਖਵਿੰਦਰ ਸਿੰਘ ਪਾਸੋਂ ਮੱਝਾਂ ਦੀ ਕੀਮਤ ਪੁੱਛੀ ਅਤੇ ਬਹਾਨੇ ਨਾਲ ਸਾਰੀਆਂ ਮੱਝਾਂ ਵੀ ਦੇਖ ਲਈਆਂ ਅਤੇ ਵਾਪਲ ਆ ਗਏ। ਜਿਸ ਤੋਂ ਬਾਅਦ ਸਾਰਿਆ ਨੇ ਮਨ ਬਣਾਇਆ ਕਿ ਇਹ ਮੱਝਾਂ ਬਾਹਰ ਖੁੱਲੇ ਵਿੱਚ ਬੰਨੀਆਂ ਹੋਣ ਕਾਰਨ ਸੋਖੀਆ ਹੀ ਚੋਰੀ ਕੀਤੀਆਂ ਜਾ ਸਕਦੀਆ ਹਨ। ਇਸ ਤੋਂ ਬਾਅਦ ਉਸਨੇ ਬਾਬੂ ਚਾਚਾ ਨਾਮ ਦ ਆਪਣੇ ਜਾਣਕਾਰ ਪਾਸੋਂ ਸ਼ੋਕੀਨ ਨਾਮ ਦੇ ਵਿਅਕਤੀ ਵਾਸੀ ਯੂਪੀ ਦਾ ਮੋਬਾਇਲ ਨੰਬਰ ਤੇ ਗੱਲਬਾਤ ਕੀਤੀ। ਜਿਸਨੂੰ ਸ਼ੋਕੀਨ ਨੇ ਦੱਸਿਆ ਕਿ ਉਸ ਪਾਸ ਮਹਿੰਦਰਾ ਬਲੈਰੋ ਨੰਬਰ ਯੂਪੀ 12 ਸੀਟੀ 2278 ਰੰਗ ਚਿੱਟਾ ਹੈ ਜੋ ਅਕਸਰ ਇਸੇ ਕੰਮ ਲਈ ਵਰਤਦਾ ਹੈ ਅਤੇ ਉਸਨੇ ਉਸਨੂੰ ਵੀ ਚੋਰੀ ਦੀਆਂ ਮੱਝਾਂ ਲੈਣ ਲਈ ਹਾਮੀ ਭਰੀ ਅਤੇ ਦੋਵਾਂ ਵਿੱਚਕਾਰ ਇਕ ਮੱਝ ਪ੍ਰਤੀ 12 ਹਜ਼ਾਰ ਦਾ ਸੋਦਾ ਤੈਅ ਹੋ ਗਿਆ। ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਪਰ ਉਸ ਦਿਨ ਸੁਨੀਲ ਉਰਫ ਗੋਲੂ ਕਿਸੇ ਕੰਮ ਪੈਣ ਕਾਰਨ ਨਹੀਂ ਪਹੁੰਚ ਸਕਿਆ। ਜਿਸ ਕਾਰਨ 3 ਜਣੇ ਹੋਣ ਕਾਰਨ ਡਰਦੇ ਹੋਇਆ ਨੇ ਇਸ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ।

ਫਿਰ ਅਮਰਜੀਤ ਨੇ ਵਾਰਦਾਤ ਤੋਂ ਪਹਿਲਾਂ ਹਰਜਿੰਦਰ ਨਾਲ ਪਿੰਡ ਸਾਹਰੀ ਦੇ ਬਾਹਰ ਹਵੇਲੀ ਦੀ ਰੈਕੀ ਕੀਤੀ। ਜਿਸ ਤੋਂ ਬਾਅਦ ਸੁਨੀਲ ਨੂੰ ਆਪਣੇ ਪਾਸ ਹਰਜਿੰਦਰ ਦੇ ਘਰ ਬੁਲਾ ਲਿਆ, ਜਿੱਥੇ ਹਰਜਿੰਦਰ ਅਤੇ ਲਵਪ੍ਰੀਤ ਪਹਿਲਾਂ ਤੋਂ ਹੀ ਮੌਜੂਦ ਸਨ ਅਤੇ ਸ਼ੋਕੀਨ ਨੂੰ ਉਸਦੀ ਮਹਿੰਦਰਾ ਬਲੈਰੋ ਸਮੇਤ ਪਿੰਡ ਖਾਨਪੁਰ ਵਿੱਚ ਸਹਿ ਆਰੋਪੀ ਹਰਜਿੰਦਰ ਦੇ ਘਰ ਬੁਲਾ ਲਿਆ ਜੋ ਰਾਤ 8 ਵਜੇ ਦੇ ਕਰੀਬ ਉਨ੍ਹਾਂ ਪਾਸ ਪਹੁੰਚਿਆ। ਜੋ ਅਮਰਜੀਤ, ਹਰਜਿੰਦਰ, ਸੁਨੀਲ, ਲਵਪ੍ਰੀਤ ਅਤੇ ਅਮਰਜੀਤ ਆਪਣੇ ਦੋਵਾਂ ਲੜਕਿਆਂ ਵਿੱਚ ਆਪਣੇ ਇੱਕ ਹਵੇਲੀ ਤੱਕ ਦਾ ਰਾਸਤਾ ਦਿਖਾ ਕੇ ਹਵੇਲੀ ਤੱਕ ਲੈ ਕੇ ਆ ਸਕੇ। ਆਰੋਪੀ ਅਮਰਜੀਤ ਦੀ ਰਾਤ ਨੂੰ ਬਾਕੀ ਆਰੋਪੀਆਂ ਨਾਲ ਮੱਝਾਂ ਚੋਰੀ ਕਰਨ ਲਈ ਹਵੇਲੀ ਪਹੁੰਚਿਆ ਅਤੇ ਜਾਕੇ ਹਵੇਲੀ ਵਿੱਚ ਬੰਨ੍ਹੀਆਂ ਮੱਝਾਂ ਦੇ ਰੱਸੇ ਵੱਢਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਮੱਝਾਂ ਨੇ ਅੜਿੰਗਣਾ ਸ਼ੁਰੂ ਕਰ ਦਿੱਤਾ ਅਤੇ ਸੁੱਤਾ ਹੋਇਆ ਸੁਖਜਿੰਦਰ ਜਾਗ ਗਿਆ। ਜਿਸ ਤੋਂ ਬਾਅਦ ਅਮਰਜੀਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਸਿਰ ਤੇ ਕਿਰਪਾਨਾਂ, ਦਾਤਰ ਅਤੇ ਡੰਡੇ ਮਾਰਕੇ ਉਸਦਾ ਕਤਲ ਕਰ ਦਿੱਤਾ ਅਤੇ ਨਾਲ ਪਏ ਵਿਅਕਤੀ ਦੇ ਵੀ ਗੰਭੀਰ ਸੱਟਾਂ ਮਾਰੀਆਂ। ਜਿਸ ਤੋਂ ਬਾਅਦ ਮੱਝਾਂ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here