ਸਰਕਾਰੀ ਸਕੂਲ ਬਸੀ ਬਾਜ਼ੀਦ ਦੇ ਬੱਚਿਆਂ ਨੇ ਵਿਦਿਅਕ ਟੂਰ ਫ਼ੂਡ ਅਤੇ ਕਰਾਫਟ ਸੈਂਟਰ ਦਾ ਕੀਤਾ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਬਾਜ਼ੀਦ ਦੇ ਨੌਵੀਂ ਜਮਾਤ ਦੇ ਬੱਚਿਆਂ ਦਾ ਵਿਦਿਅਕ ਟੂਰ ਫ਼ੂਡ ਅਤੇ ਕਰਾਫਟ ਸੈਂਟਰ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਜਿਥੇ ਕਿ ਬੱਚਿਆਂ ਨੇ ਖਾਣ ਵਾਲਿਆਂ ਚੀਜ਼ਾਂ ਨੂੰ ਬਣਾਉਣ ਸੰਬੰਧੀ ਸਾਰਾ ਕੁਝ ਦੇਖਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ। ਫ਼ੂਡ ਕਰਾਫਟ ਸੈਂਟਰ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਅਕ ਟੂਰ ਤੋਂ ਬਾਅਦ ਬੱਚਿਆਂ ਦੇ ਖਾਣ ਦਾ ਖਾਸ ਇੰਤਜਾਮ ਵੀ ਕੀਤਾ ਗਿਆ। ਇਸ ਮੌਕੇ ਮੈਡਮ ਸੁਨੀਤਾ ਸੁਮਨ, ਮੈਡਮ ਰੀਨਾ ਰਾਣੀ, ਪਾਰਸ ਲਾਂਬਾ ਅਤੇ ਲਵਦੀਪ ਆਦਿ ਮੌਜੂਦ ਸਨ।

Advertisements

LEAVE A REPLY

Please enter your comment!
Please enter your name here