ਪਾਲੀਥੀਨ ਲਿਫਾਫਿਆਂ ਦੀ ਵਰਤੋ ਕਰਨ ਵਾਲੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਕੀਤੇ ਜਾਣਗੇ ਜੁਰਮਾਨੇ- ਕਮਿਸ਼ਨਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਰੋਕਥਾਮ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਰੋਜਾਨਾਂ ਵੱਖ-ਵੱਖ ਬਜਾਰਾਂ ਵਿੱਚ ਦੁਕਾਨਾਂ ਅਤੇ ਮੁੱਹਲਿਆਂ ਵਿੱਚ ਪਲਾਸਟਿਕ ਦੇ ਲਿਫਾਫਿਆ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਜਿਸ ਵਿੱਚ ਇੰਸਪੈਕਟਰ ਮੁਕਲ ਕੇਸਰ, ਕੁਲਵਿੰਦਰ, ਗਨੇਸ਼, ਸੰਦੀਪ ਕੁਮਾਰ, ਅਰਜੁਨ ਸ਼ਾਮਲ ਸਨ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜਾਰਾਂ ਸਬਜੀ ਮੰਡੀ, ਫਗਵਾੜਾ ਰੋਡ, ਘੰਟਾ ਘਰ, ਕੋਤਵਾਲੀ ਬਜਾਰ, ਗੋਰਾਂ ਗੇਟ ਦਾ ਦੌਰਾ ਕੀਤਾ ਅਤੇ ਵੱਖ^ਵੱਖ ਦੁਕਾਨਾਂ ਅਤੇ ਰੇਹੜੀਆਂ ਤੇ ਜਾ ਕੇ ਪਲਾਸਟਿਕ ਲਿਫਾਫਿਆਂ ਦੀ ਚੈਕਿਂਗ ਕੀਤੀ ਅਤੇ ਉਹਨਾਂ ਵੱਲੋਂ ਵਰਤੇ ਜਾ ਰਹੇ ਪਲਾਸਟਿਕ ਲਿਫਾਫਿਆਂ ਨੂੰ ਕਬਜੇ ਵਿੱਚ ਲਿਆ ਅਤੇ ਉਹਨਾਂ ਨੂੰ ਹਦਾਇਤ ਕੀਤੀ ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਂ ਕਰਨ।

Advertisements

ਅਜਿਹਾ ਨਾਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ। ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਰੋਜਾਨਾ ਚੈਕਿੰਗ ਕੀਤੀ ਰਹੀ ਹੈ।ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਨੂੰ ਵੇਚਣ ਅਤੇ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਲਿਫਾਫੇ ਕਬਜੇ ਵਿੱਚ ਲੈ ਕੇ ਜੁਰਮਾਨੇ ਕੀਤੇ ਜਾ ਰਹੇ ਹਨ।

ਉਹਨਾਂ ਦੁਸਹਿਰਾ ਗਰਾਊਂਡ ਦੇ ਨਜਦੀਕ ਰੇਹੜੀ ਅਤੇ ਫੱੜੀ ਲਗਵਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਵੇਚਨ ਲਈ ਕਾਗਜ ਦੇ ਬਣੇ ਲਿਫਾਫਿਆਂ ਜਾ ਪ੍ਰਦਸ਼ਨ ਰਹਿਤ ਕਪੜੇ ਦੇ ਲਿਫਾਫਿਆਂ ਦੀ ਵਰਤੋਂ ਕਰਨ। ਅਜਿਹਾ ਨਾ ਕਰਨ ਵਾਲੇ ਰੇਹੜੀ ਅਤੇ ਫੱੜੀ ਵਾਲਿਆਂ ਨੂੰ ਵੀ ਜੂਰਮਾਨੇ ਕੀਤੇ ਜਾਣਗੇ। ਸ਼ਹਿਰ ਵਾਸੀ ਆਪਣਾ ਘਰੇਲੂ ਵਰਤੋਂ ਦਾ ਸਮਾਨ ਖਰੀਦ ਕਰਨ ਲਈ ਬਜਾਰ ਜਾਣ ਸਮੇਂ ਕਪੜੇ ਦੇ ਕੈਰੀ ਬੈਗ ਨਾਲ ਲੈ ਕੇ ਜਾਣ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਆਪਣਾ ਸਹਿਯੋਗ ਦੇਣ।

LEAVE A REPLY

Please enter your comment!
Please enter your name here