ਪ੍ਰੇਮ ਸੈਣੀ ਨੇ ਪਿਤਾ ਦੀ ਬਰਸੀ ਤੋਂ ਬਾਅਦ ਮਾਤਾ ਦੀ ਯਾਦ ਵੀ ‘ਸਾਂਝੀ ਰਸੋਈ’ ਚ ਮਨਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੇਮ ਸੈਣੀ ਅਤੇ ਸਵੀਨ ਸੈਣੀ ਵਲੋਂ ਜਿੱਥੇ ਆਪਣੇ ਪਿਤਾ ਗਿਆਨ ਚੰਦ ਸੈਣੀ ਦੀ ਬਰਸੀ ‘ਸਾਂਝੀ ਰਸੋਈ’ ਵਿੱਚ ਮਨਾਈ ਗਈ ਸੀ, ਉਥੇ ਹੁਣ ਮਾਤਾ ਲੀਲਾ ਸੈਣੀ ਦੀ ਯਾਦ ਵੀ ‘ਸਾਂਝੀ ਰਸੋਈ’ ਵਿੱਚ ਮਨਾਈ ਗਈ। ਸੈਣੀ ਪਤੀ-ਪਤਨੀ ਨੇ ਇਸ ਮੌਕੇ ਖਾਣਾ ਖੁਆਉਣ ਦੀ ਸੇਵਾ ਵੀ ਕੀਤੀ ਅਤੇ ‘ਸਾਂਝੀ ਰਸੋਈ’ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਵੀ ਸੌਂਪੀ। ਪ੍ਰੇਮ ਸੈਣੀ ਅਤੇ ਸਵੀਨ ਸੈਣੀ ਨੇ ਕਿਹਾ ਕਿ ਉਹਨਾਂ ਨੂੰ ‘ਸਾਂਝੀ ਰਸੋਈ’ ਵਿੱਚ ਆਪਣੇ ਮਾਤਾ-ਪਿਤਾ ਦੀ ਯਾਦਗਾਰ ਮਨਾ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।

Advertisements

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣਾ ਵਿਸ਼ੇਸ਼ ਦਿਨ ‘ਇਕ ਦਿਨ ਸਾਂਝੀ ਰਸੋਈ ਦੇ ਨਾਲ’ (ਬੁੱਕ-ਏ-ਡੇਅ) ਮੁਹਿੰਮ ਤਹਿਤ ਬੁੱਕ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਬੁਕਿੰਗ ਲਈ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਅਤੇ ਅਗਵਾਈ ਵਿੱਚ ‘ਸਾਂਝੀ ਰਸੋਈ’ ਵਿੱਚ ਰੋਜ਼ਾਨਾ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 

LEAVE A REPLY

Please enter your comment!
Please enter your name here