ਈਜੀ-ਡੇ, ਸਬਵੇਅ ਅਤੇ ਮਨਚਿਜ਼ ਬਾਈਟ ਤੇ ਸਿਹਤ ਵਿਭਾਗ ਦਾ ਛਾਪਾ,ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਕ ਬੜੀ ਮਸ਼ਹੂਰ ਕਹਾਵਤ ਹੈ ਉਚੀ ਦੁਕਾਨ ਫੀਕਾ ਪਕਵਾਨ ਇਹ ਕਹਾਵਤ ਹੁਸ਼ਿਆਪੁਰ ਸ਼ਹਿਰ ਤੇ ਢੁਕਦੀ ਹੈ ।ਇਹ ਹੀ ਕੁਝ ਵਿੱਚ ਵਾਪਿਰ ਪਿਛਲੇ ਦਿਨੀ ਈਜੀ ਡੇ ਤੋ ਮਿਲਿਆ ਮਿਆਦ ਪੁਗੀਆਂ ਚੀਜਾਂ ਤੋ ਬਆਦ ਅੱਜ ਜਿਲਾ ਸਿਹਤ ਅਫਸਰ ਵੱਲੋ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਤੇ ਸਿਹਤ ਵਿਭਾਗ ਵੱਲੋ ਲਗਾਤਾਰ ਖਰਾਬ ਖਾਦ ਪਦਾਰਥ ਨਸ਼ਟ ਕਰਵਾਏ ਜਾ ਰਹੇ ਹਨ ਤੇ ਇਸੇ ਲੜੀ ਵੱਜੋ ਮਾਲ ਰੋਡ ਬਰਾਂਡਿਡ ਪੱਧਰ ਦੀ ਰੈਸਟੋਰੈਟ ਸਬਵੇਅ ਚੋ ਮਿਲੀਆ ਗਲੀਆ ਸ਼ਿਮਲਾਂ ਮਿਰਚ ਨੇ ਇਹ ਸਿਧ ਕਰ ਦਿੱਤਾ ਹੈ । ਇਸੇ ਤਰਾਂ ਸੁਹਤੈਹਰੀ ਰੋਡ ਤੇ ਮਨਚਿਜ਼ ਬਾਈਟ ਨਾਂ ਦੀ ਪੀਜੇ ਦੀ ਦੁਕਾਨ ਤੋ ਸ਼ਿਕਾਇਤ ਵੀ ਆਈ ਸੀ ਤੇ ਪੀਜੇ ਵਿੱਚੋਂ ਮਰੇ ਹੋਏ ਕੋਕਰਿਚ ਨਿਕਲਿਆ। ਇਸ ਕਰਵਾਈ ਕਰਦੇ ਹੋਏ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨੇ ਇਹਨਾਂ ਦੋਨਾਂ ਦੁਕਾਨਾ ਨੂੰ ਅਗਲੇ ਹੁਕਮਾ ਤੱਕ ਸੀਲ ਕਰ ਗਿਆ ਹੈ । ਜਿਲਾ  ਸਿਹਤ ਅਫਰਸ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾ ਅਨੁਸਾਰ ਇਹ ਛਾਪੇਮਾਰੀ ਲਗਾਤਰ ਚਲਦੀ ਰਹੇਗੀ।

Advertisements

ਉਹਨਾਂ ਦੱਸਿਆ ਪਹਿਲਾਂ ਈਜੀ ਡੇ ਦੇ ਮੈਨਜਰ ਵੱਲੇ ਸਿਹਤ ਵਿਭਾਗ ਦੀ ਟੀਮ ਨਾਲ ਬਦਸਲੂਕੀ ਕੀਤੀ ਹੈ ਤੇ ਮੋਕੇ ਤੇ ਰਜਿਸਟ੍ਰੇਸ਼ਨ ਵੀ ਨਹੀ ਦੇਖ ਸਕੇ। ਇਸੇ ਤਰਾ ਮਨਚਿਜ਼ ਬਾਈਟ ਦੇ ਰੈਸਟੋਰੇਟ ਦੇ ਕੋਲ ਵੀ ਰਜਿਸਟ੍ਰੇਸ਼ਨ ਨਹੀ ਸੀ । ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਜਿਨੇ ਵੀ ਲੋਕ ਖਾਣ ਵੇਲੇ ਪਦਾਰਥ ਵੇਚਦੇ ਹਨ ਢਾਬੇ, ਰੇਹੜੀ,  ਕਰਿਅਨੇ ਅਤੇ ਰੈਸਟੋਰੇਟ ਵਾਲਿਆ ਨੂੰ ਫੂਡ ਰਜਿਸਟ੍ਰਸ਼ੇਨ ਲਾਈਸੈਸ ਲੈਣਾ ਜਰੂਰੀ ਨੇ ਤੇ ਜੇਕਰ ਕਿਸੇ ਕੋਲ ਰਜਿਸਟ੍ਰੇਸ਼ਨ ਨਹੀ ਹੈ ਤੇ ਉਹ ਦੁਕਾਨ ਸੀਲ ਹੋਵੇਗੀ । ਉਹਨਾਂ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰਾਂ ਤੇ ਮਿਆਰੀ ਖਾਦ ਪਦਾਰਥ ਮੁਹਾਈਆ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਫੂਡ ਸੇਫਟੀ ਐਡ ਸਟੈਰਟਡ ਐਕਟ ਦੀ ਪਾਲਣਾ ਉਹਨਾਂ ਕੋਰੋਨਾ ਮਹਾਂਮਾਰੀ ਦੋਰਾਨ ਗ੍ਰਾਹਕਾਂ ਲਈ ਸੈਨੇਟਾਈਜਰ ਅਤੇ ਸਮਾਜਿਕ ਦੂਰੀ ਰੱਖਣ ਲਈ ਪ੍ਰਬੰਦ ਕਰਨ ਦੀ ਹਾਦਇਤ ਕੀਤੀ ।

ਇਸ ਮੋਕੇ  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਵਸਤੂਆਂ ਖਰੀਦਣ ਸਮੇ ਖੁਲੀਆਂ,  ਅਨ ਬ੍ਰਾਡ ਅਤੇ ਸਬ ਸਟੈਡਰਡ ਵਸਤੂਆਂ ਨਾ ਖਰੀਦੀਆ ਜਾਣ ਤਾਂ ਜੋ ਉਹਨਾਂ ਦੀ ਸਿਹਤ ਨਾ ਖਲਵਾੜ ਨਾ ਹੋਵੇ। ਇਸ ਮੋਕੇ ਟੀਮ ਵਿੱਚ ਰਾਮ ਲੁਭਾਇਆ, ਨਸੀਬ ਚੰਦ, ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋ ਹਾਜਰ ਸਨ ।

LEAVE A REPLY

Please enter your comment!
Please enter your name here