ਦੇਸੀ ਬਾਸਮਤੀ ਜਿਲੇ ਵਿੱਚ ਵਿਖੇਰ ਰਹੀ ਆਪਣੀ ਖੁਸ਼ਬੂ: ਡਾ. ਹਰਤਰਨਪਾਲ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਇਸ ਵਾਰ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਲਗਭਾਗ 2000 ਹੈਕਟੇਅਰ ਬਿਜਾਈ ਹੋਈ ਹੈ, ਪਿਛਲੇ ਸਾਲ ਸਰਕਾਰ ਵੱਲੋਂ 9 ਪੈਸਟੀਸਾਈਡ ਬਾਸਮਤੀ ਤੋਂ ਸਪਰੇ ਕਰਨ ਤੇ ਰੋਕ ਲਗਾਈ ਗਈ ਸੀ,  ਜਿਨਾਂ ਕਰਕੇ ਬਾਸਮਤੀ ਦੇ ਨਿਰਯਾਤ ‘ ਤੇ ਫਰਕ ਪਿਆ। ਇਹ ਪ੍ਰਗਟਾਵਾ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਕੀਤਾ। ਉਨਾਂ ਦੱਸਿਆ ਕਿ ਪਿਛਲੇ ਸਾਲ ਅਤੇ ਇਸ ਸਾਲ ਇਨਾਂ ਪੈਸਟੀਸਾਈਡ ਨੂੰ ਬਾਸਮਤੀ ਤੇ ਸਪਰੋ ਨਾ ਕਰਨ ਸਬੰਧੀ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਇਸ ਮੁਹਿੰਮ ਨੂੰ ਵਧੀਆਂ ਹੁੰਗਾਰਾ ਦਿੰਦੇ ਹੋਏ ਇਨ•ਾਂ 9 ਪੈਸਟੀਸਾਈਡ ਦੀ ਵਰਤੋਂ ਨਹੀਂ ਕੀਤੀ ਗਈ ।

Advertisements

ਇਸ ਲਈ ਇਸ ਵਾਰ ਬਾਸਮਤੀ ਦੀ ਗੁਣਵੱਤਾਂ ਭਰਭੂਰ ਉੱਪਜ ਹੋਵੇਗੀ। ਜਿਲੇ ਦੇ ਮੁੱਖ ਖੇਤੀਬਾੜੀ ਅਫਸਰ, ਡਾ.ਹਰਤਰਨਪਾਲ ਸਿੰਘ ਸੈਣੀ ਨੇ ਦੱਸਿਆ ਕਿ ਭਾਵੇਂ ਕੋਵਿਡ-12 ਮਹਾਂਮਾਰੀ ਚੱਲ ਰਹੀ ਹੈ ਪਰ ਮਹਿਕਮੇਂ ਵੱਲੋਂ ਯੂਨੀਵਰਸਿਟੀ ਤੋਂ ਦੇਸੀ ਬਾਸਮਤੀ ਤੋਂ ਤਿਆਰ ਪੰਜਾਬ ਨੰ: 5 ਦੀ ਬਿਜਾਈ ਆਤਮਾ ਸਕੀਮ ਅਧੀਨ ਕੁੱਝ ਕਿਸਾਨਾਂ ਦੇ ਖੇਤਾਂ ਵਿੱਚ ਕਰਵਾਈ ਗਈ ਹੈ । ਪਿਛਲੇ ਦਿਨਾਂ ਵਿੱਚ ਇਨਾਂ ਪਲਾਟਾਂ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਸ ਕਿਸਮ ਨੂੰ ਨਾ ਤਾਂ ਕੋਈ ਬਿਮਾਰੀ ਆਈ ਹੈ ਅਤੇ ਨਾ ਕਿਸੇ ਪੈਸਟੀਸਾਈਡ ਦੀ ਸਪਰੇ ਕਰਨੀ ਪਈ ਹੈ। ਉਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਬਾਸਮਤੀ ਦੇ ਖੇਤਾਂ ਵਿੱਚ ਖੁਸਬੂ ਵੀ ਬਹੁਤ ਵਧੀਆ ਆਉਂਦੀ ਹੈ।ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸਮ ਬਾਸਮਤੀ 386 ਨੂੰ ਸੁਧਾਰ ਕੇ ਤਿਆਰ ਕੀਤੀ ਗਈ ਹੈ।

ਇਸ ਕਿਸਮ ਦੀ ਉੱਚਾਈ 112 ਸੈਂਟੀਮੀਟਰ ਦੇ ਕਰੀਬ ਹੈ ਇਸਦੇ ਚੌਲ ਪਤਲੇ ਹੁੰਦੇ ਹਨ , ਉਬਾਲਣ ਤੋਂ ਬਾਅਦ ਦੁਵਲੇ ਹੋ ਜਾਂਦੇ ਹਨ ਅਤੇ ਬਹੁਤ ਹੀ ਖੁਸਬੂਦਾਰ ਹੁੰਦੇ ਹਨ। ਇਸ ਦੌਰੇ ਦੌਰਾਨ ਕਿਸਾਨਾਂ ਨੂੰ ਬਾਸਮਤੀ ਦਾ ਮਿਆਰੀ ਬੀਜ ਪੈਦਾ ਕਰਨ ਦੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਅਗਲੇ ਸਾਲ ਹੋਰ ਕਿਸਾਨਾਂ ਦੇ ਲਈ ਬੀਜ ਰੱਖਣ ਲਈ ਵੀ ਕਿਹਾ ਗਿਆ ਤਾਂ ਜੇ ਹੋਰ ਕਿਸਾਨ ਵੀ ਇਨਾਂ ਕਿਸਾਨਾਂ ਤੋਂ ਬੀਜ ਲੈ ਸਕਣ। ਇਸ ਦੋਰੇ ਦੋਰਾਨ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਵੱਲੋਂ ਕੋਵਿਡ 19 ਦੇ ਚਲਦਿਆਂ ਕਿਸਾਨਾਂ ਨੂੰ ਜਾਗਰੁਕ ਵੀ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਹਰੇਕ ਕਿਸਾਨ ਮਾਸਕ ਦਾ ਪ੍ਰਯੋਗ ਕਰੇ ਅਤੇ ਹੋਰ ਹਦਾਇਤਾਂ ਦੀ ਵੀ ਪਾਲਣਾ ਕਰੇ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਫਤਿਹ ਕੀਤਾ ਜਾ ਸਕੇ।

ਉਨਾਂ ਦੱਸਿਆ ਕਿ ਇਹ ਬਾਸਮਤੀ ਕੀੜੀ ਖੁਰਦ, ਮੰਗਿਆਲ, ਕੋਠੀ ਪ੍ਰੇਮ ਸਿੰਘ, ਮੀਰਬਲ ਅਤੇ ਚੱਕ ਮਨਹਾਸ, ਪਿੰਡਾਂ ਵਿੱਚ ਬਿਜਾਈ ਗਈ ਹੈ। ਇਸ ਦੌਰੇ ਵਿੱਚ ਡਾ. ਹਰਿੰਦਰ ਸਿੰਘ ਬੈਂਸ, ਖੇਤੀਬਾੜੀ ਅਫਸਰ (ਹੈ.), ਡਾ.ਅਰਜੁਨ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਵਿਜੇ ਕੁਮਾਰ ਖੇਤੀਬਾੜੀ ਉਪ ਨਿਰੀਖਕ ਅਤੇ ਕਿਸਾਨ ਮੰਗਲ ਸਿੰਘ, ਸੁਭਾਸ ਸਿੰਘ ਵੀ ਹਾਜਰ ਸਨ

LEAVE A REPLY

Please enter your comment!
Please enter your name here