ਚੌਲਾਂਗ ਟੋਲ ਪਲਾਜ਼ਾ ਧਰਨੇ ਦਾ 28ਵਾਂ ਦਿਨ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਨੂੰਨਾਂ ਖਿਲਾਫ ਲਾਏ ਗਏ ਧਰਨੇ ਦੇ ਅੱਜ 28ਵੇਂ ਦਿਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਮੋਰਚਾ ਖੋਲੀ ਰੱਖਿਆ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨਾਂ ਨੇ  ਮੋਦੀ ਸਰਕਾਰ ਖਿਲਾਫ ਰੋਸ਼ ਭਰੀ ਨਾਅਰੇਬਾਜ਼ੀ ਕੀਤੀ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਗਵਾਈ ਵਿੱਚ ਚੱਲ ਰਹੇ ਧਰਨੇ ਦੌਰਾਨ ਅੱਜ ਪਿੰਡ ਝਾਂਸ ਵਾਸੀਆਂ ਨੇ ਧਰਨੇ ਵਿੱਚ ਭਾਗ ਲੈਂਦੇ ਹੋਏ ਧਰਨੇ ਵਿੱਚ ਬੈਠੇ ਕਿਸਾਨਾ ਲਈ ਲੰਗਰ ਦੀ ਸੇਵਾ ਵੀ ਕੀਤੀ।

Advertisements

ਇਸ ਮੌਕੇ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਭੜਾਸ ਕੱਢਦੇ ਹੋਏ ਹਰਜਿੰਦਰ ਸਿੰਘ ਮੌਜੀ, ਜਰਨੈਲ ਸਿੰਘ ਕੁਰਾਲਾ, ਬਲਬੀਰ ਸਿੰਘ ਸੋਹੀਆ ਆਦਿ ਬੁਲਾਰਿਆਂ ਨੇ ਇਲਾਕਾ ਵਾਸੀ ਕਿਸਾਨਾਂ ਅਤੇ ਕਿਰਤੀਆਂ ਨੂੰ  ਖੇਤੀ ਕਾਨੂੰਨਾਂ ਖਿਲਾਫ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਅੰਦੋਲਨ ਲਈ ਲਾਮਬੰਦ ਕਰਦੇ ਹੋਏ ਕਿਹਾ ਕਿ ਦੇਸ਼ ਦੇ ਅੰਨਦਾਤਿਆ ਦੇ ਰੋਹ ਅੱਗੇ ਹੁਣ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਇਸ ਮੌਕੇ ਸਤਨਾਮ ਸਿੰਘ ਢਿੱਲੋਂ, ਡਾ, ਭੀਮਾ ਦੇਹਰੀਵਾਲ , ਵਾਸਦੇਵ ਸਿੰਘ, ਸੁਖਦੇਵ ਚੀਮਾ, ਬਲਬੀਰ ਸਿੰਘ ਢੱਟ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here