ਵਿਧਾਇਕ ਡਾ. ਰਾਜ ਨੇ ਵਿਦਿਆਰਥਣਾਂ ਤੋਂ ਕਰਾਇਆ ਸਮਾਰਟ ਸਕੂਲ ਅਹਿਰਾਣਾ ਕਲਾਂ ਦਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਸਮਾਰਟ ਸਕੂਲਾਂ ਦੇ  ਉਦਘਾਟਨ  ਤਹਿਤ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਹਿਰਾਣਾ ਕਲਾਂ ਦਾ ਉਦਘਾਟਨ ਸਕੂਲ ਦੀਆਂ ਗਿਆਰਵੀਂ ਜਮਾਤ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਤੋਂ ਕਰਵਾਇਆ ਜਿਨਾਂ ਨੇ ਦਸਵੀਂ ਜਮਾਤ ਵਿੱਚ ਸਕੂਲ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ। ਸਮਾਰਟ ਸਕੂਲ ਦਾ ਉਦਘਾਟਨ ਕਰਵਾਉਣ ਉਪਰੰਤ ਡਾ. ਰਾਜ ਕੁਮਾਰ ਚੱਬੇਵਾਲ ਨੇ ਖਾਨਪੁਰ ਅਤੇ ਕਾਹਰੀ ਕਲੱਸਟਰ ਦੇ ਸਕੂਲਾਂ ਲਈ ਆਏ ਟੈਬਲੈਟਾਂ ਵਿੱਚੋਂ ਦੋਵਾਂ ਕਲੱਸਟਰਾਂ ਨੂੰ 3-3 ਟੈਬਲੈਟ ਆਪਣੇ ਹੱਥੀਂ ਸੌਂਪਦਿਆਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਉਣ ਉਪਰੰਤ ਸਿੱਖਿਆ ਦੇ ਖੇਤਰ ਵਿੱਚ ਲਾਮਿਸਾਲ ਤਬਦੀਲੀਆਂ ਲਿਆਂਦੀਆਂ ਗਈਆਂ ਹਨ ਜਿਨਾਂ ਕਰਕੇ ਦਿਨੋਂ-ਦਿਨ ਸਰਕਾਰੀ ਸਕੂਲਾਂ ਦਾ ਪੱਧਰ ਅਤੇ ਮਿਆਰੀ ਸਿੱਖਿਆ ਦਾ ਵਿਕਾਸ ਹੋਰ ਵੱਧ ਰਿਹਾ ਹੈ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਵਿੱਚ ਪਹਿਲੇ ਨੰਬਰ ‘ਤੇ ਲਿਆਉਣ ਲਈ ਪੂਰੀ ਤਰ•ਾਂ ਵਚਨਬੱਧ ਹੈ ਜਿਸ ਤਹਿਤ ਠੋਸ ਉਪਰਾਲੇ ਅਮਲ ਵਿੱਚ ਲਿਆਂਦੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਅਤੇ ਹੁਣ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਵਿੰਗਾਂ ਨੂੰ ਟੈਬਲੈਟ ਦੇਣ ਨਾਲ ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੇ ਨਵੀਂ ਪੁਲਾਂਘ ਪੁੱਟੀ ਹੈ ਜਿਸ ਦੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਦਾ ਪੱਧਰ ਹੋਰ ਉਚਾ ਹੋਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਹਿਰਾਣਾ ਕਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਚੱਬੇਵਾਲ ਨੇ ਦੱਸਿਆ ਕਿ ਸਕੂਲ ਵਿੱਚ 45.60 ਲੱਖ ਰੁਪਏ ਦੀ ਗਰਾਂਟ ਨਾਲ 6 ਕਮਰੇ ਉਸਾਰੇ ਜਾ ਰਹੇ ਹਨ ਅਤੇ 6.70 ਲੱਖ ਰੁਪਏ ਦੀ ਲਾਗਤ ਨਾਲ ਵਿਦਿਆਰਥੀਆਂ ਦੀ ਸਹੂਲਤ ਲਈ ਸਾਇੰਸ ਲੈਬ ਬਣਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਸਕੂਲ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਾਉਣ ਦੇ ਮਕਸਦ ਨਾਲ 5 ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ।

ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਦੇ ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਮਨਦੀਪ ਕੌਰ ਅਤੇ ਹਰਜੀਤ ਕੌਰ ਜਿਨਾਂ ਨੇ ਦਸਵੀਂ ਜਮਾਤ ਵਿੱਚੋਂ 90 ਫੀਸਦੀ ਅੰਕ ਲਏ ਸਨ ਤੋਂ ਸਮਾਰਟ ਸਕੂਲ ਦਾ ਉਦਘਾਟਨ ਕਰਵਾਇਆ। ਇਸ ਮੌਕੇ ਅਹਿਰਾਣਾ ਕਲਾਂ ਦੇ ਸਰਪੰਚ ਮੇਜਰ ਸਿੰਘ ਥਿਆੜਾ, ਅਹਿਰਾਣਾ ਖੁਰਦ ਦੀ ਸਰਪੰਚ ਰੇਖਾ ਰਾਣੀ, ਸਕੂਲ ਪ੍ਰਿੰਸੀਪਲ ਭਾਰਤ ਭੂਸ਼ਨ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਰਾਮ ਲੁਭਾਇਆ, ਅਮਨਦੀਪ ਸਿੰਘ, ਅਵਤਾਰ ਸਿੰਘ, ਅਧਿਆਪਕ ਨਵਤੇਜ ਕੌਰ, ਰਾਜਪਾਲ ਕੌਰ, ਜੀਵਨ ਸਿੰਘ, ਦਵਿੰਦਰ ਸਿੰਘ, ਮੈਡਮ ਕਾਫੀਆ, ਊਸ਼ਾ ਰਾਣੀ, ਕਮਲ ਕੁਮਾਰ, ਅਵਤਾਰ ਲੰਗੇੜੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here