ਪਠਾਨਕੋਟ: ਬੇਸਹਾਰਾ ਅਤੇ ਅਸਮਰੱਥ ਬੱਚਿਆਂ ਲਈ ਵਰਦਾਨ ਬਣਿਆ ਜੇ.ਜੇ.ਐਕਟ-2015

ਪਠਾਨਕੋਟ (ਦ ਸਟੈਲਰ ਨਿਊਜ਼)। ਸਮਜਿੱਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਜੇ.ਜੇ. ਐਕਟ 2015 (ਯੂਬੇਨਾਈਲ ਜਸਟਿਸ ਐਕਟ) ਅਧੀਨ ਸੰਗਠਿਤ ਬਾਲ ਸੁਰੱਖਿਆ ਸਕੀਮ ਚਲਾਈ ਜਾ ਰਹੀ ਹੈ ਜਿਸ ਅਧੀਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਦਿੱਤੇ ਜਾ ਰਹੇ ਲਾਭ ਜਿਸ ਵਿੱਚ ਆਰਥਿਕ ਲਾਭ , ਸਿੱਖਿਆ ਲਾਭ ਅਤੇ ਸਹਾਇਤਾ ਲਾਭ ਆਦਿ ਸਾਮਲ ਹੈ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਮਿਸ ਊਸਾ ਜਿਲ੍ਹਾ ਬਾਲ ਸੁਰੱਖਿਆ ਅਫਸ਼ਰ ਪਠਾਨਕੋਟ ਵੱਲੋਂ ਦਿੱਤੀ ਗਈ। ਉਨ੍ਹਾ ਦੱਸਿਆ ਕਿ ਉਪਰੋਕਤ ਨਾਲ ਸਬੰਧਤ ਕੋਈ ਬੱਚਾਂ ਜਿਸ ਦੇ ਮਾਤਾ ਪਿਤਾ ਅਸਮਰੱਥ ਹਨ ਅਤੇ ਜਾਂ ਬੱਚਾ ਬੇਸਹਾਰਾ ਹੈ ਤਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 138 ਵਿੱਚ ਸੰਪਰਕ ਕਰਕੇ ਉਪਰੋਕਤ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

Advertisements

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਆਰਥਿਕ ਲਾਭ ਅਧੀਨ ਸਾਲ 2017 ਤੋਂ ਹੁਣ ਤੱਕ 65 ਬੱਚਿਆਂ ਦੀ ਮਾਲੀ ਸਹਾਇਤਾ ਕੀਤੀ ਗਈ ਹੈ, 80 ਦੇ ਕਰੀਬ ਗੁਮ ਹੋਏ ਬੱਚੇ ਜੋ ਬਾਹਰੀ ਸੂਬਿਆਂ ਤੋਂ ਪਠਾਨਕੋਟ ਪਹੁੰਚੇ ਸੀ ਉਨ੍ਹਾਂ ਦੇ ਪਰਿਵਾਰਾਂ ਦੀ ਭਾਲ ਕਰਕੇ ਉਨ੍ਹਾਂ ਨਾਲ ਮਿਲਾ ਕੇ ਉਨ੍ਹਾ ਨੂੰ ਘਰ ਵਾਪਿਸ ਭੇਜਿਆ ਗਿਆ, ਸਿੱਖਿਆ ਲਾਭ ਵਿੱਚ ਜੋ ਬੱਚੇ ਬੇਸਹਾਰਾ ਹਨ ਜਾਂ ਉਨ੍ਹਾਂ ਦੇ ਪਰਿਵਾਰ ਜੋ ਪੜਾਉਂਣ ਤੋਂ ਅਸਮਰੱਥ ਹਨ ਉਨ੍ਹਾਂ ਬੱਚਿਆਂ ਨੂੰ ਗੁਰਦਾਸਪੁਰ ਜਾਂ ਜਲੰਧਰ ਵਿਖੇ ਨਿਰਧਾਰਤ ਕੀਤੇ ਸਕੂਲਾਂ ਵਿਖੇ ਪੜਾਇਆ ਗਿਆ ਜਿਨ੍ਹਾਂ ਦੀ ਪੜਾਈ ਦਾ ਸਾਰਾ ਖਰਚ ਜਿਸ ਵਿੱਚ ਰਹਾਇਸ, ਭੋਜਨ ਆਦਿ ਵੀ ਸਾਮਲ ਹੈ ਵਿਭਾਗ ਵੱਲੋਂ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਸਾਲ 2017 ਤੋਂ ਲੈ ਕੇ ਕਰੀਬ 18 ਬੱਚਿਆਂ ਨੂੰ ਇਹ ਸਹਾਇਤਾ ਦਿੱਤੀ ਗਈ ਹੈ।

ਉਨ੍ਹਾ ਦੱਸਿਆ ਕਿ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਪਿੰਡ/ਬਾਰਡ ਪੱਧਰ ਤੇ ਅਤੇ ਬਲਾਕ ਪੱਧਰ ਤੇ ਕਮੇਟੀਆ ਗਠਿਤ ਕੀਤੀਆਂ ਗਈਆ ਹਨ ਅਤੇ ਵਿਭਾਗ ਵੱਲੋਂ ਲਗਾਤਾਰ ਸਕੂਲਾਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਾਲ ਭਿੱਖਿਆ ਨੂੰ ਰੋਕਣ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਅਧੀਨ ਹੁਣ ਤੱਕ ਸਾਲ 2019-2020 ਦੋਰਾਨ ਕਰੀਬ 38 ਬੱਚਿਆਂ ਨੂੰ ਛਾਪੇਮਾਰੀ ਦੋਰਾਨ ਪਕੜਿਆਂ ਅਤੇ ਸਕੂਲਾਂ ਅੰਦਰ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਜੋ ਬੱਚੇ ਬਾਲ ਭਿੱਖਿਆ ਨੂੰ ਰੋਕਣ ਲਈ ਕੀਤੀ ਕਾਰਵਾਈ ਦੋਰਾਨ ਪਕੜੇ ਜਾਂਦੇ ਹਨ ਅਤੇ ਸਕੂਲ ਵਿੱਚ ਦਾਖਲ ਕੀਤੇ ਜਾਂਦੇ ਹਨ ਉਨ੍ਹਾਂ ਦਾ ਲਗਾਤਾਰ ਫਾਲੋਅੱਪ ਵੀ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਜੇ.ਜੇ.ਐਕਟ 2015 ਅਧੀਨ ਵਿਭਾਗ ਵੱਲੋਂ ਬੱਚਾਂ ਗੋਦ ਲੈਣ ਦੇ ਚਾਹਵਾਨ ਲੋਕਾਂ ਨੂੰ ਹੁਣ ਤੱਕ 5 ਬੱਚਿਆਂ ਨੂੰ ਗੋਦ ਵੀ ਦਿੱਤਾ ਗਿਆ ਹੈ ਜਿਸ ਦੀ ਪੂਰੀ ਤਰ੍ਹਾਂ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਵਿਭਾਗ ਵੱਲੋਂ ਉਸ ਪਰਿਵਾਰ ਨਾਲ ਸੰਪਰਕ ਕਰਕੇ ਜਾਂਚ ਕੀਤੀ ਜਾਂਦੀ ਹੈ ਕਿ ਨਿਰਧਾਰਤ ਕੀਤੀਆਂ ਸਰਤਾਂ ਦੇ ਅਨੁਸਾਰ ਬੱਚੇ ਦਾ ਪਾਲਣ ਪੋਸਣ ਕੀਤਾ ਜਾ ਰਿਹਾ ਹੈ ਜਾਂ ਨਹੀ।

ਉਨ੍ਹਾਂ ਜਿਲ੍ਹਾ ਨਿਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕੋਈ ਬੱਚਾਂ ਉਪਰੋਕਤ ਦੱਸੇ ਅਨੁਸਾਰ ਸਹਾਇਤਾਂ ਲਈ ਯੋਗ ਹੈ ਉਸ ਨੂੰ ਜਾਗਰੁਕ ਕਰਕੇ ਵਿਭਾਗ ਨਾਲ ਸੰਪਰਕ ਕਰਵਾਇਆ ਜਾਵੇ ਅਤੇ ਅਗਰ ਕੋਈ ਬੱਚਾ ਭਿੱਖਿਆ ਮੰਗਦਾ ਹੈ ਤਾਂ ਉਸ ਦੀ ਸੂਚਨਾ ਵੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਕਿਸੇ ਲਾਚਾਰ, ਬੇਸਹਾਰਾ ਬੱਚੇ ਦੀ ਜਿੰਦਗੀ ਬਣ ਸਕੇ।

LEAVE A REPLY

Please enter your comment!
Please enter your name here