ਮਿਊਂਸਪਲ ਚੋਣਾਂ-2021 ਲਈ ਅੱਜ 432 ਨਾਮਜਦਗੀ ਪੱਤਰ ਹੋਏ ਦਾਖਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ-2021 ਲਈ ਅੱਜ 432 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ।

Advertisements

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਿੱਚ 185, ਦਸੂਹਾ ਨਗਰ ਕੌਂਸਲ ਵਿੱਚ 52, ਗੜਦੀਵਾਲਾ ਵਿੱਚ 13, ਗੜ੍ਹਸ਼ੰਕਰ 29, ਹਰਿਆਣਾ ਵਿੱਚ 37, ਮਾਹਿਲਪੁਰ ਨਗਰ ਪੰਚਾਇਤ ਵਿੱਚ 6, ਮੁਕੇਰੀਆਂ ਨਗਰ ਕੌਂਸਲ ਵਿੱਚ 38, ਸ਼ਾਮਚੁਰਾਸੀ ਵਿੱਚ 26 ਅਤੇ ਟਾਂਡਾ ਵਿੱਚ 46 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ । ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਵਿਖੇ ਅੱਜ ਤੱਕ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਹਨ।

LEAVE A REPLY

Please enter your comment!
Please enter your name here