ਫਿਰੋਜ਼ਪੁਰ: 4.5 ਲੱਖ ਰੁਪਏ ਦੀ ਲਾਗਤ ਨਾਲ ਰਾਣਾ ਪੰਜਗਰਾਈਂ ਪਿੰਡ ਵਿਖੇ 150 ਘਰਾਂ ਵਿੱਚ ਪਹੁੰਚਿਆ ਪੀਣਯੋਗ ਪਾਣੀ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਿਸਨ ਹਰ ਘਰ ਪਾਣੀ ਹਰ ਘਰ ਸਫਾਈ ਸਕੀਮ  ਦੀ ਜ਼ਿਲੇ ਵਿੱਚ ਸੁਰੂਆਤ ਹੋਣ ਕਰਕੇ ਰਾਣਾ ਪੰਜਗਰਾਈਂ   ਪਿੰਡ ਵਿਖੇ 4.5 ਲੱਖ ਰੁਪਏ ਦੀ ਲਾਗਤ ਨਾਲ 150 ਘਰਾਂ ਵਿੱਚ ਪੀਣਯੋਗ ਪਾਣੀ ਪਹੁੰਚਣ ਨਾਲ ਪਿੰਡ ਵਾਸੀ ਬਹੁਤ ਖੁਸ਼ ਹਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।   ਪਿੰਡ ਦੀ ਸਰਪੰਚ ਸ. ਹਰਮੇਸ ਸਿੰਘ ਨੇ ਦੱਸਿਆ ਕਿ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਦੀ ਸ਼ੁਰੂਆਤ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਲਾਭ ਮਿਲਿਆ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਵਾਟਰ ਸਪਲਾਈ ਦੇ ਇਸ ਸਾਫ ਪਾਣੀ ਨਾਲ ਪਿੰਡ ਵਾਸੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿੱਚ ਪਿੰਡ 150 ਘਰਾਂ ਨੂੰ ਹੁਣ ਇਹ ਪੀਣਯੋਗ ਪਾਣੀ ਮਹੁੱਈਆਂ ਹੋਇਆ ਹੈ ਜਿਸ ਕਰਕੇ ਪਿੰਡ ਵਾਸੀ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜੋ ਪਿੰਡ ਦੇ ਵਾਟਰ ਵਰਕਸ ਦਾ ਨਿਰਮਾਣ ਕੀਤਾ ਗਿਆ ਹੈ, ਇਸ ਨਾਲ ਪਿੰਡ ਨਿਵਾਸੀਆਂ ਨੂੰ ਪੀਣਯੋਗ ਸਾਫ ਸੁਥਰਾ ਪਾਣੀ ਮਿਲੇਗਾ । ਉਨ੍ਹਾਂ ਨੇ ਕਿਹਾ ਕਿ ਵਾਟਰ ਸਪਲਾਈ ਦੇ ਇਸ ਸਾਫ ਪਾਣੀ ਨਾਲ ਪਿੰਡ ਵਾਸੀਆਂ ਬਹੁਤ ਖੁਸ਼ ਹਨ ਅਤੇ ਉਹ ਸਮੂਹ ਪਿੰਡ ਵਾਸੀ ਇਸ ਕਾਰਜ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।

LEAVE A REPLY

Please enter your comment!
Please enter your name here