ਅਧਿਆਪਕਾਂ ਦੀ 2 ਰੋਜ਼ਾ ਟ੍ਰੇਨਿੰਗ ਸਮਾਪਤ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਸਿੰਘ ਹੀਰ। ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਐਲਕੇਜੀ ਅਤੇ ਯੂਕੇਜੀ ਦੀਆਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਿੱਤੀ ਗਈ। ਜਿਸ ਤਹਿਤ ਅਧਿਆਪਕਾਂ ਨੂੰ ਬਲਾਕ ਪੱਧਰ ਤੇ ਗਰੁੱਪ ਬਣਾ ਕੇ ਦਿੱਤੀ ਗਈ। ਇਹ ਟ੍ਰੇਨਿੰਗ ਸੀ ਆਰ ਸੀ ਬਿਲਡਿੰਗ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਵਿਖੇ ਦਿੱਤੀ ਗਈ।

Advertisements

ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਦਾ ਉਦੇਸ਼, ਪਾਠਕ੍ਰਮ, ਰੋਜ਼ਾਨਾ ਕਾਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ, ਹੈਂਡ ਮੇਡ ਅਤੇ ਪ੍ਰਿੰਟਿਡ ਮਟੀਰੀਅਲ ਸਮੇਤ ਪ੍ਰੀ ਪ੍ਰਾਇਮਰੀ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਧਿਆਪਕਾਂ ਨੇ ਸੈਮੀਨਾਰ ਵਿਚ ਹੱਥੀਂ ਸਿੱਖਣ ਸਮੱਗਰੀ ਤਿਆਰ ਕੀਤੀ ਗਈ। ਇਸ ਮੌਕੇ ਬੀ ਪੀ ਈ ਓ ਤੀਰਥ ਰਾਮ, ਬੀ ਐਮ ਟੀ ਰੁਪਿੰਦਰ ਸਿੰਘ, ਸੀ ਐਮ ਟੀ ਵਿਜੇ ਕੁਮਾਰ, ਸੱਤ ਪ੍ਰਕਾਸ਼, ਸਰਬਜੀਤ ਸਿੰਘ, ਮਨਦੀਪ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here