ਆਲ ਇੰਡੀਆ ਯੂਥ ਏਕਤਾ ਦਲ ਵੱਲੋਂ ਠੇਕਾ ਮੁਲਾਜਮ ਅਤੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਲ ਇੰਡੀਆ ਯੂਥ ਏਕਤਾ ਦਲ ਹੁਸ਼ਿਆਰਪੁਰ ਦੀ ਮੀਟਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਅਮਨ ਸਿੱਧੂ ਦੀ ਪ੍ਰਧਾਨਗੀ ਹੇਠ ਭਰਵਾਈ ਅੱਡਾ ਵਿਖੇ ਕੀਤੀ ਗਈ। ਜਿਸ ਵਿੱਚ ਠੇਕਾ ਮੁਲਾਜ਼ਮ ਅਤੇ ਕੱਚੇ ਸਫਾਈ ਸੇਵਕ ਨੂੰ ਪੱਕੇ ਕਰਵਾਉਣ ਦੀ ਮੰਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ। ਕਿਉਂਕਿ ਸਰਕਾਰ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ ਵਾਅਦਾ ਕੀਤੀ ਸੀ ਕਿ ਕਾਂਗਰਸ ਸਰਕਾਰ ਬਣਦੇ ਹੀ ਸਾਰੇ ਹੀ ਠੇਕਾ ਮੁਲਾਜਮ ਅਤੇ ਕੱਚੇ ਸਫਾਈ ਸੇਵਕ ਪੱਕੇ ਕੀਤੇ ਜਾਣਗੇ ਪਰ 4 ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਨਹੀ ਪੂਰੀਆਂ ਕਰ ਰਹੀ।

Advertisements

ਠੇਕਾ ਮੁਲਾਜ਼ਮ ਅਤੇ ਕੱਚੇ ਸਫਾਈ ਸੇਵਕ ਜ਼ੋ ਕੀ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਆਲ ਇੰਡੀਆ ਯੂਥ ਏਕਤਾ ਦਲ ਰਜਿ. ਨੰ: 295 ਦੇ ਪ੍ਰਧਾਨ ਅਮਨ ਸਿੱਧੂ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਸੰਗਠਨ ਹਰ ਪੱਖੋਂ ਠੇਕਾ ਮੁਲਾਜ਼ਮ ਅਤੇ ਕੱਚੇ ਸਫਾਈ ਸੇਵਕਾਂ ਦੇ ਨਾਲ ਇਹਨਾਂ ਦਾ ਸਾਥ ਦੇਵੇਗਾ। ਸਾਡੀ ਯੂਥ ਵੱਲੋਂ ਸਰਕਾਰ ਨੂੰ ਚੇਤਾਵਨੀ ਹੈ ਕਿ ਇਹਨਾਂ ਕੱਚੇ ਕਰਮਚਾਰੀਆਂ ਦੇ ਹਰ ਸੰਘਰਸ਼ ਵਿੱਚ ਆਲ ਇੰਡੀਆਂ ਯੂਥ ਏਕਤਾ ਦਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਖੜਾ ਹੈ। ਯੂਥ ਏਕਤਾ ਦਲ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹਨਾਂ ਠੇਕਾ ਮੁਲਾਜਮਾਂ ਅਤੇ ਕੱਚੇ ਸਫਾਈ ਸੇਵਕਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ।ਇਸ ਮੀਟਿੰਗ ਦੋਰਾਨ ਗੋਲਡੀ ਸਿੱਧੂ, ਇਸ਼ੂ ਰਾਮਗੜ੍ਹੀਆਂ, ਜਤਿੰਦਰ, ਨੀਰਜ ਭੱਟੀ, ਬੱਧਣ, ਤਰੁਣ ਸੈਣੀ ਅਤੇ ਪਵਨ ਬਲੋਚ ਆਦਿ ਇਸ ਵਿੱਚ ਹਾਜ਼ਰ ਹੋਏ।

LEAVE A REPLY

Please enter your comment!
Please enter your name here