ਸੇਵਾ ਹੀ ਸੰਗਠਨ ਕੋਟ ਫਤੂਹੀ ਭਾਜਪਾ ਨੇ ਵੰਡੇ ਮਾਸਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਭਾਰਤ ਦੀ ਮੋਦੀ ਸਰਕਾਰ ਬਣੀ ਨੂੰ ਅੱਜ ਸੱਤ ਸਾਲ ਪੂਰੇ ਹੋਣ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਸੇਵਾ ਹੀ ਸੰਗਠਨ ਵਿੱਚ ਪ੍ਰੋਗ੍ਰਾਮ ਕੀਤੇ ਗਏ ਹਨ ਉਸ ਦੇ ਤਹਿਤ ਭਾਜਪਾ ਮੰਡਲ ਪ੍ਰਧਾਨ ਤਰੁਣ ਅਰੋੜਾ ਨੇ ਕੋਟ ਫਤੂਹੀ ਤੇ ਉਸਦੇ ਨਾਲ ਲੱਗਦੇ ਪਿੰਡਾਂ ਵਿੱਚ ਮਾਸਕ ਵਿਤਰਣ ਕੀਤੇ ਹਨ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਪ੍ਰੇਰਿਤ ਕੀਤਾ ਹੈ ਤਰੁਣ ਅਰੋੜਾ ਨੇ ਦੱਸਿਆ ਕਿ ਮੋਦੀ ਸਰਕਾਰ ਬਣੀ ਨੂੰ ਅੱਜ ਸੱਤ ਸਾਲ ਪੂਰੇ ਹੋਣ ਤੇ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ ਕਰੋਨਾ ਮਹਾਂਮਾਰੀ ਵਿੱਚ ਜੋ ਲੋਕਾਂ ਨੂੰ ਪ੍ਰਸ਼ਾਨੀਆ ਰਹੀਆਂ ਹਨ ਉਸ ਲਈ ਲੋਕਾਂ ਵਿੱਚ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ

Advertisements

ਸੇਵਾ ਦੇ ਕੰਮਾਂ ਵਿੱਚ ਮਾਸਕ ਵਿਤਰਨ ਕਰਨ ਸੈਨੇਟਾਈਜ਼ਰ ਵਿਤਰਨ ਕਰਨ ਅਤੇ ਸੈਨੀਟਾਇਜਰ ਕਰਵਾਉਣਾ ਕਿਸੇ ਨੂੰ ਕੋਈ ਵੀ ਜ਼ਰੂਰਤ ਹੋਵੇ ਉਸ ਲਈ ਹਰ ਦਮ ਭਾਜਪਾ ਦੇ ਵਰਕਰ ਤੇ ਅਹੁਦੇਦਾਰ ਖੜ੍ਹੇ ਹੋਏ ਹਨ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਨਿਪੁਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇਮੰਡਲ ਕੋਟ ਫਤੂਹੀ ਵਿੱਚ ਸੇਵਾ ਹੀ ਸੰਗਠਨ ਤਹਿਤ ਕਰਿ ਕਰਮ ਕੀਤਾ ਗਿਆ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਨਮਾਨ ਪੱਤਰ ਦੇ ਕੇ ਹੋਸਲਾ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸੀਨੀਅਰ ਲੀਡਰ ਸੰਜੀਵ ਪਚਨੰਗਲਾ , ਬਲਬੀਰ ਚੰਦ , ਹਰਬਲਾਸ ਮੰਡਲ ਜਰਨਲ ਸੈਕਟਰੀ, ਪੰਡਤ ਤੇਜਪਾਲ , ਮੰਡਲ ਸਕੱਤਰ ਕੈਲਾਸ਼ ਕੋਟ ਫਤੂਹੀ, ਆਸ਼ੀਸ਼ ਟਿੰਕੂ , ਸੰਦੀਪ ਚਾਵਲਾ, ਵਿੱਕੀ, ਹਰੀਸ਼ ਚੰਦਰ ਸੋਨੀ ਹਾਜ਼ਰ ਸਨ

LEAVE A REPLY

Please enter your comment!
Please enter your name here