ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੀ ਪੜਤਾਲੀਆ ਟੀਮ ਪੁੱਜੀ ਪਿੰਡ ਤਲਵੰਡੀ ਅਰਾਈਆਂ

ਜਲੰਧਰ, 22 ਜੂਨ: ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਇਮਾਨੁਏਲ ਨਾਹਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਕਮਿਸ਼ਨ ਦੀ ਪੜਤਾਲੀਆ ਟੀਮ ਵੱਲੋਂ ਜਲੰਧਰ ਦਿਹਾਤੀ ਦੇ ਪਿੰਡ ਤਲਵੰਡੀ ਅਰਾਈਆਂ ਦਾ ਦੌਰਾ ਕੀਤਾ ਗਿਆ।

Advertisements

ਪੜਤਾਲੀਆ ਟੀਮ ਵਿੱਚ ਸ਼ਾਮਲ ਮੈਂਬਰ ਲਾਲ ਹੁਸੈਨ ਅਤੇ ਅਹਿਮਦ ਅਲੀ ਗੁੱਡੂ ਨੇ ਦੱਸਿਆ ਕਿ  ਪਿੰਡ ਤਲਵੰਡੀ ਅਰਾਈਆਂ ਦੇ ਗੁੱਜਰ ਭਾਈਚਾਰੇ ਦੇ ਰਾਂਝਾ ਪੁੱਤਰ ਸ਼ੇਰ ਅਲੀ ਨਾਲ ਹੋਏ ਤਸ਼ੱਦਦ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੇ ਸਬੰਧ ਵਿੱਚ ਕਮਿਸ਼ਨ ਦੀ ਪੜਤਾਲੀਆ ਟੀਮ ਪਿੰਡ ਤਲਵੰਡੀ ਅਰਾਈਆਂ ਪਹੁੰਚੀ ਹੈ।

ਪੜਤਾਲੀਆ ਟੀਮ ਮੈਂਬਰਾਂ ਨੇ ਕਿਹਾ ਕਿ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਕਮਿਸ਼ਨ ਦੀ ਪੜਤਾਲੀਆ ਟੀਮ ਦੇ ਨਾਲ ਪੀਏ ਦਲਜੀਤ ਸਿੰਘ ਲੁਧਿਆਣਾ, ਪੀਏ ਵਿਰਸਾ ਸਿੰਘ ਹੰਸ, ਪੀਏ ਮੰਗਾ ਸਿੰਘ ਮਾਹਲਾ ਅਤੇ ਜਗਦੀਸ਼ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here