48ਵੇਂ ਦਿਨ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਹੜਤਾਲ ਅਤੇ ਧਰਨਾ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 48ਵੇਂ ਦਿਨ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਦੇ ਮੁਲਾਜ਼ਮਾਂ ਵਲੋਂ ਹੜਤਾਲ ਅਤੇ ਧਰਨਾ ਜਾਰੀ ਰੱਖਿਆ ਗਿਆ ਜਿਸਦੀ ਪ੍ਰਧਾਨਗੀ ਟਿਊਬਵੈਲ ਓਪਰੇਟਰ ਯੂਨੀਅਨ ਦੇ ਪ੍ਰਧਾਨ ਦਲੀਪ ਕੁਮਾਰ ਦੀਪੂ ਵਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੇਵਲ ਹੀਰ ਜਿਲ੍ਹਾ ਰੀਜ਼ਨ ਪ੍ਰਧਾਨ ਪੰਜਾਬ ਐਕਸ਼ਨ ਕਮੇਟੀ ਸ਼ਾਮਿਲ ਹੋਏ। ਇਸ ਮੌਕੇ ਤੇ ਅਲੱਗ-2 ਬੁਲਾਰਿਆਂ ਨੇ ਬੋਲਦੇ ਹੋਏ ਪੰਜਾਬ ਸਰਕਾਰ ਦੀ ਤਿਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਦਫਤਰ ਨਗਰ ਨਿਗਮ ਤੋਂ ਲੈ ਕੇ ਮਹਾਂਵੀਰ ਸੇਤੂ ਚੌਂਕ ਤੱਕ ਮੁਲਾਜ਼ਮਾਂ ਵਲੋਂ ਪੀਪਾ ਖੜਕਾਓ ਰੋਸ ਮੁਜਾਹਰਾ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਵਲੋਂ ਕੀਤੀ ਗਈ।

Advertisements

ਇਸ ਮੌਕੇ ਤੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸਿਆ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜਿਹੜੇ ਕੂੜੇ ਦੇ ਢੇਰਾਂ ਨੂੰ ਅੱਗ ਨਾ ਲਗਾਈ ਜਾਵੇ। ਉਸ ਕੂੜੇ ਵਿੱਚ ਮਾਸਕ, ਗਲ਼ਫਜ ਅਤੇ ਹੋਰ ਕਈ ਜਹਿਰੀਲੇ ਕੈਮੀਕਲ ਵਾਲੀਆਂ ਚੀਜਾਂ ਹੁੰਦੀਆਂ ਹਨ ਜਿਸਦਾ ਧੂੰਆਂ ਪਰਿਆਵਰਣ ਨੂੰ ਦੂਸ਼ਿਤ ਕਰਦਾ ਹੈ ਅਤੇ ਕਈ ਜਾਨਲੇਵਾ ਬਿਮਾਰੀਆਂ ਨੂੰ ਨਿਓਤਾ ਦਿੰਦਾ ਹੈ। ਇਸ ਮੌਕੇ ਤੇ ਜੋਗਿੰਦਰ ਸੈਣੀ, ਜੋਗਿੰਦਰ ਪਾਲ ਆਦੀਆ, ਲੇਖਾਕਾਰ ਰਾਜਨ ਕੁਮਾਰ, ਸੁਪਰਡੰਟ ਗੁਰਮੇਲ ਸਿੰਘ, ਸਮੂਹ ਸੁਪਰਵਾਜੀਰਜ਼, ਰਕੇਸ਼ ਕੁਮਾਰ ਸਿੱਧੂ, ਬਲਰਾਮ ਭੱਟੀ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਧੰਨਜੀਤ ਬੱਧਣ, ਨਾਥਾ ਰਾਮ, ਸੁਮਿਤ ਸ਼ਰਮਾ, ਜਸਪਾਲ ਗੋਲਡੀ, ਰਾਕੇਸ਼ ਕੁਮਾਰ, ਅਮਨਦੀਪ ਸੈਣੀ, ਅਮਰੀਕ ਸਿੰਘ, ਵਿਨੇ ਉਪਲ, ਨਰੇਸ਼ ਕੁਮਾਰ ਬੱਬੂ, ਸਾਬਾ, ਮੰਗਤ ਰਾਮ ਮੰਗੀ, ਪਰਵੀਨ ਕੁਮਾਰੀ, ਵੀਨਾ ਰਾਣੀ, ਮੰਜੂ ਅਤੇ ਹੋਰ ਦਫਤਰੀ ਸਟਾਫ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। 

LEAVE A REPLY

Please enter your comment!
Please enter your name here