ਨੀਰਜ ਚੋਪੜਾ ਨੇ ਸੈਮੀਫਾਈਨਲ ਵਿੱਚ ਬਣਾਈ ਜਗ੍ਹਾਂ, ਕੁਆਲੀਫਾਈ ਕਰਨ ਵਾਲਾ ਬਣਿਆ ਪਹਿਲਾ ਭਾਰਤੀ ਜੈਵਲੀਨ ਥੋ੍ਰਅਰ

ਦਿੱਲੀ (ਦ ਸਟੈਲਰ ਨਿਊਜ਼): ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤ ਦੇ ਖਿਡਾਰੀ ਹਰ ਖੇਤਰ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ ਜਿਸਦੇ ਕਾਰਣ ਭਾਰਤ ਦੇ ਖਿਡਾਰੀ ਲਗਾਤਾਰ ਦੇਸ਼ ਦਾ ਨਾਂ ਰੌਸਨ ਕਰ ਰਹੇ ਹਨ। ਜਿਸਦੇ ਕਾਰਣ ਹੁਣ ਭਾਰਤ ਦੇ ਖਿਡਾਰੀ ਨੀਰਜ ਚੋਪੜਾ ਜੈਵਲੀਨ ਥੋ੍ਰ ਵਿੱਚ ਜਿੱਤ ਹਾਸਿਲ ਕਰਕੇ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ। ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ ਵਿੱਚ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿਦੇ ਹੋਏ ਟੀਚਾ ਹਾਸਿਲ ਕਰ ਲਿਆ। ਜਾਣਕਾਰੀ ਅਨੁਸਾਰ ਨੀਰਜ ਚੋਪੜਾ ਨੇ ਪਹਿਲੀ ਕੋਸ਼ਿਸ਼ ਦੋਰਾਨ 86.65 ਮੀਟਰ ਦੇ ਨਾਲ 83.50 ਮੀਟਰ ਦਾ ਕੁਆਲੀਫਿਕੇਸ਼ਨ ਕਰਕੇ ਵੱਡੀ ਜਿੱਤ ਹਾਸਿਲ ਕੀਤੀ ਹੈ ਜੋ ਕਿ ਭਾਰਤ ਲਈ ਇੱਕ ਮਾਣ ਦੀ ਗੱਲ ਹੈ। ਜਿਸਦੇ ਕਾਰਣ ਭਾਰਤ ਲਈ ਮੈਡਲ ਦੀਆ ਉਮੀਦਾਂ ਹੋਰ ਵੀ ਵੱਧ ਗਈਆ ਹਨ। ਇਸਦੇ ਨਾਲ ਹੀ ਨੀਰਜ ਨੇ 2018 ਵਿੱਚ ਏਸ਼ੀਆਈ ਖੇਡਾਂ ਦੋਰਾਨ ਸੋਨ ਤਗਮਾ ਜਿੱਤਿਆ ਸੀ। ਉਸ ਸਮੇ ਨੀਰਜ ਨੇ ਜੈਵਲੀਨ ਨੂੰ 88.06 ਮੀਟਰ ਦੂਰ ਸੁੱਟਿਆ ਸੀ ।

Advertisements

ਜੋ ਕਿ ਇੱਕ ਕੌਮੀ ਰਿਕਾਰਡ ਮੰਨਿਆ ਜਾਦਾ ਹੈ। ਰਿਪੋਰਟ ਦੇ ਅਨੁਸਾਰ ਹੁਣ ਪੂਰਾ ਭਾਰਤ ਨੀਰਜ ਦੀ ਜਿੱਤ ਦਾ ਇੰਤਜ਼ਾਰ 7 ਅਗਸਤ ਨੂੰ ਕਰ ਰਿਹਾ ਹੈ। ਇਸ ਜਿੱਤ ਨੂੰ ਦਰਸਾਉਦੇ ਹੋਏ ਨੀਰਜ ਨੇ ਕਿਹਾ ਕਿ ਇਸ ਜਿੱਤ ਲਈ ਉਹ ਖੁਸ਼ ਹਨ ਪਰ ਉਸਨੂੰ ਅਗਲੀ ਜਿੱਤ ਲਈ ਵਧੀਆ ਪ੍ਰਦਰਸ਼ਨ ਦੁਹਰਾਉਣਾ ਪਵੇਗਾ। ਜਿਸ ਦੌਰਾਨ 23 ਸਾਲ ਦਾ ਨੀਰਜ ਚੋਪੜਾ 86.65 ਮੀਟਰ ਦੀ ਕੋਸ਼ਿਸ ਨਾਲ ਕੁਆਲੀਫਿਕੇਸ਼ਨ ਚੋਟੀ ਦੇ ਰਿਹਾ ਨੀਰਜ ਕੁਆਲੀਫਿਕੇਸ਼ਨ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਜੈਵਲੀਨ ਥੋ੍ਰਅਰ ਬਣ ਗਿਆ ਹੈ। ਨੀਰਜ ਨੇ ਕਿਹਾ ਕਿ ਮੈ ਅਗਲੀ ਖੇਡ ਲਈ ਪੂਰੀ ਤਰਾਂ ਤਿਆਰ ਹਾਂ ਅਤੇ ਪਰ ਮੈਨੂੰ ਮਾਨਸਿਕ ਤੌਰ ਤੇ ਤਿਆਰ ਰਹਿਣ ਦੀ ਲੋੜ ਹੈ । ਉਸਨੇ ਕਿਹਾ ਕਿ ਉਹ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਿੱਚ ਪੂਰੀ ਕੋਸ਼ਿਸ਼ ਕਰਾਂਗਾਂ।

LEAVE A REPLY

Please enter your comment!
Please enter your name here