Saturday, October 10, 2026
Home Sports ਓਲੰਪਿਕ ਵਿੱਚ ਕਮਲਪ੍ਰੀਤ ਦਾ ਡਿਸਕਸ ਥਰੋਅ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ, ਫਾਈਨਲ ਵਿੱਚ...

ਓਲੰਪਿਕ ਵਿੱਚ ਕਮਲਪ੍ਰੀਤ ਦਾ ਡਿਸਕਸ ਥਰੋਅ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ, ਫਾਈਨਲ ਵਿੱਚ ਕੀਤੀ ਪਹੁੰਚ

ਦਿੱਲੀ (ਦ ਸਟੈਲਰ ਨਿਊਜ਼)। : ਟੋਕਿਓ ਓਲੰਪਿਕ ਖੇਡਾਂ ਦੌੌਰਾਨ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ ਵਧੀਆ ਪ੍ਰਦਰਸ਼ਨ ਦਿੱਤਾ । ਕਮਲਪ੍ਰੀਤ ਨੇ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਓਲੰਪਿਕ ਖੇਡਾਂ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ। ਕਮਲਪ੍ਰੀਤ ਨੇ ਤੀਜੀ ਕੋਸ਼ਿਸ ਦੌਰਾਨ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜਾਣਕਾਰੀ ਅਨੁਸਾਰ ਕਮਲਪ੍ਰੀਤ ਨੇ ਟੋਕਿਓ ਓਲੰਪਿਕ ਵਿੱਚ 64.00 ਥੋ੍ਰ ਦੇ ਨਾਲ ਫਾਈਨਲ ਵਿੱਚ ਕੁਆਲੀਫਾਈ ਕਰ ਲਿਆ ਹੈ।

Advertisements

ਜਿਸ ਦੌਰਾਨ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਟਵੀਟ ਕਰਕੇ ਉਸਦੀ ਤਸਵੀਰ ਸਾਂਝੀ ਕੀਤੀ ਗਈ ਅਤੇ ਕਮਲਪ੍ਰੀਤ ਨੰ ਉਸਦੀ ਜਿੱਤ ਦੀਆ ਸ਼ੁਭਕਾਮਨਾਵਾਂ ਦਿੱਤੀਆ। ਕਮਲਪ੍ਰੀਤ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ। ਜਿਸ ਦੌਰਾਨ ਉਸਨੇ ਇੱਕ ਛੋਟੇ ਜਿਹੇ ਪਿੰਡ ਵਿੱਚੋ ਨਿਕਲ ਕੇ ਆਪਣੇ ਵਜੂਦ ਨੂੰ ਸਾਰੇ ਲੋਕਾਂ ਵਿੱਚ ਦਰਸਾ ਦਿੱਤਾ ਹੈ। ਉਸਦਾ ਥਰੋਅ 64 ਮੀਟਰ ਰਿਹਾ। ਕਮਲਪ੍ਰੀਤ ਹੁਣ ਜਲਦ ਹੀ ਸੈਮੀਫਾਈਨਲ ਲਈ ਖੇਡੇਗੀ।

LEAVE A REPLY

Please enter your comment!
Please enter your name here