ਐਮ ਬੀ ਏਕਤਾ ਮੰਚ ਮੁਕੇਰੀਆਂ ਨੇ ਸਿਵਲ ਹਸਪਤਾਲ ਵਿਖੇ ਲਗਾਏ ਬੂਟੇ

ਮੁਕੇਰੀਆਂ (ਦ ਸਟੈਲਰ ਨਿਊਜ਼): ਰਿਪੋਰਟ- ਪ੍ਰਵੀਨ ਸੋਹਲ। ਧੰਨ ਧੰਨ ਬਾਬਾ ਬੁਲੰਦ ਦੇਵ ਜੀ ਅਤੇ ਗੋਸਵਾਮੀ ਗੁਰੂ ਨਾਭਾ ਦਾਸ ਜੀ ਦੇ ਸੇਵਾ ਨੂੰ ਸਮਰਪਿਤ ਐਮ ਬੀ ਏਕਤਾ ਮੰਚ ਮੁਕੇਰੀਆਂ ਵਲੋਂ ਸੀਨੀਅਰ ਐਡਮਿਨ ਕਸ਼ਮੀਰ ਭੋਗਲ ਦੀ ਅਗਵਾਈ ਹੇਠ ਐਮ ਬੀ ਏਕਤਾ ਮੰਚ ਦੇ ਮੈਂਬਰਾਂ ਵਲੋਂ ਵਾਤਾਵਰਣ ਨੂੰ ਸੁੱਧ ਰੱਖਣ ਦੀ ਮੁਹਿੰਮ ਤਹਿਤ ਸ਼ਿਵਲ ਹਸਪਤਾਲ ਮੁਕੇਰੀਆਂ ਵਿਖੇ ਬੂਟੇ ਲਾਏ ਗਏ ਜਿਸ ਦੀ ਸ਼ੁਰੂਆਤ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜੀ ਪੀ ਸਿੰਘ ਨੇ ਬੂਟਾ ਲਗਾ ਕੇ ਕੀਤੀ। ਉਹਨਾਂ ਤੋ ਇਲਾਵਾ ਡਾ ਅਰੁਣ ਪਾਲ ਕੰਵਰ ਜੀ ,ਡਾ ਬ੍ਰਿਜੇਸ਼ ਕੁਮਾਰ, ਨੇ ਵੀ ਇਕ ਇਕ ਪੌਦਾ ਲਗਾਇਆ ਅਤੇ ਆਮ ਲੋਕਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਾਊਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਐਮ ਬੀ ਏਕਤਾ ਮੰਚ ਦੇ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਪੌਦੇ ਲਾਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸ਼ਿਵਲ ਹਸਪਤਾਲ ਮੁਕੇਰੀਆਂ ਡਾ ਜੀ ਪੀ ਸਿੰਘ ਨੇ ਕਿਹਾ ਕਿ ਐਮ ਬੀ ਏਕਤਾ ਮੰਚ ਵਲੋਂ ਹਸਪਤਾਲ ਵਿੱਚ ਪੌਦੇ ਲਾਉਣਾ ਇੱਕ ਚੰਗਾ ਕਦਮ ਹੈ।

Advertisements

ਜਿਵੇ ਕਿ ਸਾਡਾ ਵਾਤਾਵਰਣ ਕਾਫੀ ਦੂਸ਼ਿਤ ਹੋ ਰਿਹਾ ਹੈ ਅਤੇ ਕਈ ਪ੍ਰਕਾਰ ਦੀਆਂ ਸਾਹ ਨਾਲ ਸਬੰਧਿਤ ਬਿਮਾਰੀਆਂ ਨਾਲ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਣ ਸੁੱਧ ਰਹੇਗਾ ਤਾਂ ਸਾਡੇ ਸਮਾਜ ਨੂੰ ਸੁਧ ਆਕਸੀਜਨ ਮਿਲੇਗੀ ਅਤੇ ਲੋਕਾਂ ਨੂੰ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ।ਉਹਨਾਂ ਹੋਰ ਵੀ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਪੌਦੇ ਲਾਊਣ ਪ੍ਰੇਰਿਤ ਕੀਤਾ।ਇਸ ਮੌਕੇ ਕਸ਼ਮੀਰ ਭੋਗਲ ਨੇ ਕਿਹਾ ਕਿ ਸਾਡਾ ਐਮ ਬੀ ਏਕਤਾ ਮੰਚ ਮੁਕੇਰੀਆਂ ਦਿਨ ਰਾਤ ਮਾਨਵਤਾ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਅਤੇ ਮਾਨਵਤਾ ਦੇ ਲੰਬੇ ਜੀਵਨ ਲਈ ਸਾਡਾ ਮੰਚ ਵੱਧ ਤੋਂ ਵੱਧ ਪੌਦੇ ਲਾਊਣ ਦੀ ਕੋਸ਼ਿਸ ਕਰੇਗਾ। ਇਸ ਮੌਕੇ ਤੇ ਪ੍ਰਧਾਨ ਸੁਰਜੀਤ ਕੁਮਾਰ, ਸੰਦੀਪ ਕਾਟਲ, ਸਤਵੀਰ ਕਲੋਤਰਾ, ਮੰਗਲ ਦਾਸ ਕਲੋਤਰਾ, ਸਾਕਸ਼ੀ, ਰੀਤੂ ਭੋਗਲ, ਸਿਮਰਨ ਭੋਗਲ, ਸੋਨੂ ਕਲੋਤਰਾ, ਅਨੀਤਾ ਦੇਵੀ, ਮੈਡਮ ਸੰਤੋਸ਼ ਕਲਾਸ ਹਰਦੇਵ ਚੰਦ ਦੀ ਪਤਨੀ ,ਧਰਮ ਪਾਲ ਅਵਤਾਰ ਸਿੰਘ, ਮੈਡਮ ਦਲਜੀਤ ਕੌਰ ,ਵਿਜੇ ਫਾਰਮਿਸਟ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here