ਜ਼ਿਲ੍ਹੇ ’ਚ ਪੂਰਾ ਹਫ਼ਤਾ ਚੱਲੇਗੀ ਕੋਵਿਡ ਸੈਂਪਲਿੰਗ, ਪਹਿਲੇ ਦਿਨ ਲਏ 87 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ ’ਤੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਢਾਬਿਆਂ, ਰੈਸਟੋਰੈਂਟਾਂ, ਹਲਵਾਈ ਦੀਆਂ ਦੁਕਾਨਾਂ ਆਦਿ ਵਿਖੇ ਆਰ.ਟੀ.ਪੀ.ਸੀ.ਆਰ. ਦੇ ਸੈਂਪਲ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਖ-ਵੱਖ ਖੇਤਰਾਂ ਦੇ ਸੈਂਪਲਿੰਗ ਦੀ ਹਦਾਇਤ ਉਪਰੰਤ ਟੀਮਾਂ ਵਲੋਂ ਅੱਜ ਗੜ੍ਹਦੀਵਾਲਾ, ਹਰਿਆਣਾ, ਚੱਬੇਵਾਲ, ਭੂੰਗਾ, ਬੁਲੋਵਾਲ ਅੱਡਾ, ਨੰਦਾਚੌਰ, ਪੱਜੋਦਿਤਾ, ਦੋਸੜਕਾ ਆਦਿ ਖੇਤਰਾਂ ’ਚ ਆਰ.ਟੀ.ਪੀ.ਸੀ.ਆਰ. ਸੈਂਪਲ ਲਏ ਗਏ।

Advertisements

ਇਹ ਮੁਹਿੰਮ ਪੂਰਾ ਹਫਤਾ ਜ਼ਿਲ੍ਹੇ ਵਿਚ ਚਲਾਈ ਜਾਵੇਗੀ ਤਾਂ ਜੋ ਕੋਵਿਡ ਮਹਾਮਾਰੀ ਮੁੜ ਫੈਲਣ ਤੋਂ ਰੋਕਿਆ ਜਾ ਸਕੇ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਖੇਤਰਾਂ 87 ਸੈਂਪਲ ਲਏ ਗਏ ਅਤੇ ਆਉਂਦੇ ਦਿਨਾਂ ਦੌਰਾਨ ਰੈਸਟੋਰੈਂਟਾਂ, ਢਾਬਿਆਂ, ਜਿੰਮਾਂ ਆਦਿ ਵਿਚ ਸੈਪÇਲੰਗ ਕੀਤੀ ਜਾਵੇਗੀ।

LEAVE A REPLY

Please enter your comment!
Please enter your name here