6ਵੇਂ ਪੇ-ਕਮਿਸ਼ਨ ਖਿਲਾਫ ਇੰਜੀਨੀਅਰਾਂ ਨੇ ਧਰਨਾ ਲਗਾ ਕੇ ਕੀਤਾ ਰੋਸ ਜਾਹਿਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਜੋਨ ਹੁਸ਼ਿਆਰਪੁਰ ਦੇ ਵੱਖ-ਵੱਖ ਵਿਭਾਗਾ/ ਬੋਰਡਾਂ / ਕਾਰਪੋਰੇਸ਼ਨਾ ਅਤੇ ਹੋਰ ਅਦਾਰਿਆਂ ਵਿੱਚ ਡਿਊਟੀ ਨਿਭਾ ਰਹੇ ਇੰਜੀਨੀਅਰ ਸਾਥੀਆਂ ਵੱਲੋਂ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਯੂ.ਟੀ ਦੇ ਚੈਅਰਮੇਨ ਇੰਜੀ: ਸੁਖਮਿੰਦਰ ਸਿੰਘ ਅਤੇ ਹੋਰ ਕਾਰਜਕਾਰਨੀ ਦੇ ਮੈਂਬਰਾ ਦੇ ਫੈਸਲੇ ਅਨੁਸਾਰ 18 ਤੋਂ 20 ਅਗਸਤ ਤੱਕ 3 ਦਿਨ ਪੈਨ ਡਾਊਨ, ਟੂਲ ਡਾਊਨ ਅਤੇ ਮੋਬਾਇਲ ਡਾਊਨ ਹੜਤਾਲ ਦੀ ਲਗਾਤਾਰਤਾ ਵਿੱਚ ਅੱਜ ਮਿਤੀ 19.08.2021 ਨੂੰ ਦੂਜਾ ਦਿਨ ਹਲਕਾ ਦਫਤਰ ਬੀ.ਐਂਡ.ਆਰ ਹੁਸ਼ਿਆਰਪੁਰ ਦੇ ਸਾਹਮਣੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਾਤਮਈ ਧਰਨਾ ਦਿਤਾ ਗਿਆ। ਕੌਂਸਲ ਦੇ ਕਨਵੀਨਰ ਨੇ ਦੱਸਿਆ ਕਿ ਬੀਤੀ 5 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਦੀਆਂ ਤਰੂਟੀਆ ਤੇ ਸੁਣਵਾਈ ਸਬੰਧੀ ਬਣਾਈ ਗਈ ਹਾਈ-ਪਾਵਰ ਅਫਸਰ ਕਮੇਟੀ ਅੱਗੇ ਕੌਂਸਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਆਪਣਾ ਪੱਖ ਪੇਸ਼ ਕੀਤਾ ਗਿਆ ਅਤੇ ਪੇ-ਕਮਿਸ਼ਨ ਦੀਆਂ ਤਰੂਟੀਆਂ ਤੋਂ ਜਾਣੂ ਕਰਵਾਇਆ ਗਿਆ।

Advertisements

ਇਸ ਤੋਂ ਬਾਅਦ 24 ਜੁਲਾਈ ਨੂੰ ਬਠਿੰਡਾ ਵਿਖੇ ਰੋਸ ਰੈਲੀ ਕੀਤੀ ਗਈ ਪਰ ਅੱਜ ਤੱਕ ਸਰਕਾਰ ਵੱਲੋਂ ਕੋਈ ਵੀ ਤਰੂਟੀ ਦੂਰ ਕਰਨ ਲਈ ਕੋਈ ਸੁਹਿਰਦ ਉਪਰਾਲਾ ਨਹੀ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ 2011 ਵਿੱਚ ਇੰਜੀਨੀਅਰ ਵਰਗ ਨੂੰ ਦਿੱਤੇ ਗਈ ਸਾਰੇ ਲਾਭ 6 ਵੇ ਪੇ-ਕਮਿਸ਼ਨ ਵਿੱਚ ਖੋਹ ਲਏ ਗਏ ਹਨ। ਉਨ੍ਹਾਂ ਕਿਹਾ ਕਿ 4800 ਗ੍ਰੇਡ ਪੇ, 10-20-25 ਸਾਲਾ ਏ.ਸੀ.ਪੀ. ਸਕੀਮ ਅਤੇ ਫੀਲਡ ਵਿੱਚ ਜਾਣ ਲਈ ਜੇ.ਈ/ ਏ.ਈ ਨੂੰ 30 ਲੀਟਰ ਪੈਟਰੋਲ ਦੀ ਸਹੂਲਤ ਵਾਪਿਸ ਲੈ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੰਜੀਨੀਅਰ ਵਰਗ ਨੂੰ 3.01 ਫੈਕਟਰ ਨਾਲ ਗੁਣਾ ਕਰਕੇ ਤਨਖਾਹ ਫਿਕਸ ਕਰਨੀ ਬਣਦੀ ਹੈ। ਫਿਲਡ ਵਿੱਚ ਜਾਣ ਲਈ ਜੇ.ਈ. / ਏ.ਈ ਲਈ 80 ਲੀਟਰ ਅਤੇ ਉਪ ਮੰਡਲ ਇੰਜੀਨੀਅਰ ਲਈ 160 ਲੀਟਰ ਪੈਟਰੋਲ ਪ੍ਰਤੀ ਮਹੀਨਾ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਸਰਕਾਰੀ ਵਿਭਾਗਾਂ ਕੋਲ ਉਪ ਮੰਡਲ ਇੰਜੀਨੀਅਰ ਅਤੇ ਜੇ.ਈ/ਏ.ਈ ਵੱਲੋਂ ਫਿਲਡ ਵਿੱਚ ਜਾਣ ਲਈ ਸਰਕਾਰੀ ਵਾਹਨ ਮੌਜੂਦ ਨਹੀ ਹਨ।

ਉਨ੍ਹਾਂ ਨੂੰ ਇਹ ਵੀ ਮੰਗ ਕੀਤੀ ਕਿ ਜੂਨੀਅਰ ਇੰਜੀਨੀਅਰ ਦੀ ਭਰਤੀ ਡਾਕਟਰਾ ਦੀ ਤਰਜ ਤੇ ਪੂਰੇ ਤਨਖਾਹ ਸਕੇਲ ਵਿੱਚ ਕੀਤੀ ਜਾਵੇ। ਜੂਨੀਅਰ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਦਾ ਪ੍ਰਮੋਸ਼ਨ ਕੋਟਾ 50 ਪ੍ਰਤੀਸ਼ਤ ਤੋਂ ਵੱਧਾ ਕੇ 75 ਪ੍ਰਤੀਸ਼ਤ ਕੀਤਾ ਜਾਵੇ। ਇਸ ਮੌਕੇ ਇੰਜੀ: ਅਮਨਿੰਦਰ ਸਿੰਘ, ਇੰਜੀ: ਅਰਵਿੰਦ ਸੈਣੀ, ਇੰਜੀ: ਵਿਕਾਸ ਸੈਣੀ, ਇੰਜੀ: ਪ੍ਰਦੀਪ ਸ਼ਰਮਾ, ਇੰਜੀ:ਰਵਿੰਦਰ ਸਿੰਘ, ਇੰਜੀ: ਵਰੁਣ ਭੱਟੀ, ਇੰਜੀ: ਸ਼ਿਵ ਸ਼ਕਤੀ ਕਪੂਰ, ਇੰਜੀ: ਜੀਵਨ ਲਾਲ ਹੀਰ, ਇੰਜੀ: ਭੁਪਿੰਦਰ ਸਿੰਘ ਬਾਜਵਾ, ਇੰਜੀ: ਮਨਦੀਪ ਕੁਮਾਰ, ਇੰਜੀ: ਅਸ਼ੌਕ ਕੁਮਾਰ, ਇੰਜੀ: ਰਜਿੰਦਰ ਕੰਵਰ, ਇੰਜੀ: ਦਵਿੰਦਰ ਪਾਲ, ਇੰਜੀ: ਬਲਦੇਵ ਰਾਜ, ਇੰਜੀ: ਦਿਦਾਰ ਸਿੰਘ, ਇੰਜੀ: ਸਤਪਾਲ ਗੁਜਰਾਲ ਅਤੇ ਹੋਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here