ਸਿਹਤ ਵਿਭਾਗ ਵੱਲੋਂ ਵਿਸ਼ਵ ਰੇਬੀਜ਼ ਦਿਵਸ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼):  ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਟੇਟ ਹੈਡਕੁਆਰਟਰ ਦੇ ਹੁਕਮਾਂ ਅਨੁਸਾਰ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗ੍ਰਾਮ ਤਹਿਤ ਵਿਸ਼ਵ ਰੇਬੀਜ਼ ਦਿਵਸ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਕੀਤੇ ਗਏ ਇੱਕ ਜਾਗਰੂਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਕਿਹਾ ਵਿਬਾਗ ਵੱਲੋਂ ਜ਼ਿਲਾ ਅਤੇ ਬਲਾਕ ਪੱਧਰ ਤੇ ਅੱਜ ਇਸ ਦਿਹਾੜੇ ਲੋਕਾਂ ਨੂੰ ਰੇਬੀਜ/ਹਲਕਾਅ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਬੀਮਾਰੀ ਸਬੰਧੀ ਜਾਗਰੂਕਤਾ ਬੈਨਰ ਅਤੇ ਪੋਸਟਰ ਤਿਆਰ ਕਰਵਾਏ ਗਏ ਹਨ। ਇਹ ਜਾਗਰੂਕਤਾ ਸਮੱਗਰੀ ਸਿਵਲ ਸਰਜਨ ਵੱਲੋਂ ਇਸ ਮੌਕੇ ਰਿਲੀਜ਼ ਵੀ ਕੀਤੀ ਗਈ। ਉਹਨਾ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ ਕੁੱਤੇ ਦੇ ਕੱਟੇ ਨੂੰ ਅਣਦੇਖਿਆ ਨਾ ਕੀਤਾ ਜਾਵੇ ਕਿਉਂਕਿ ਇਹ ਜਾਨਲੇਵਾ ਵੀ ਹੋ ਸਕਦਾ ਹੈ। ਰੇਬੀਜ ਘਾਤਕ ਰੋਗ ਹੈ ਪਰੰਤੂ ਸਮੇਂ ਸਿਰ ਡਾਕਟਰੀ ਸਲਾਹ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ।

Advertisements

ਇਸ ਮੌਕੇ ਜਿਲ੍ਹਾ ਹਸਪਤਾਲ, ਫਿਰੋਜ਼ਪੁਰ ਦੇ ਮੈਡੀਕਲ ਸਪੈਸ਼ਲਿਸਟ ਡਾ. ਗੁਰਮੇਜ਼ ਗੁਰਾਇਆ ਨੇ ਕਿਹਾ ਕਿ ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾ ਦਾ ਵੈਟਨਰੀ ਹਸਪਤਾਲਾ ਤੋ ਟੀਕਾਕਰਨ ਹੋਣਾ ਅਤੀ ਜਰੂਰੀ ਹੈ ਅਤੇ ਬੱਚਿਆ ਦਾ ਖਾਸ ਕਰਕੇ ਧਿਆਨ ਰੱਖਣ ਦੀ ਜਰੂਰਤ ਹੈ । ਜੇਕਰ ਕੋਈ ਕੁੱਤਾ ਜਾ ਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋ ਪਰਹੇਜ਼ ਨਹੀ ਕਰਨਾ ਚਾਹੀਦਾ। ਇਸ ਲਈ ਜਾਗਰੂਕਤਾ ਹੋਣਾ ਬਹੁਤ ਜਰੂਰੀ ਹੈ ਪਰ ਕਈ ਲੋਕ ਕੁੱਤੇ ਦੇ ਵੱਡੇ ਨੂੰ ਨਜਰਅੰਦਰ ਕਰ ਦਿੰਦੇ ਹਨ ਜ਼ੋ ਕਿ ਘਾਤਕ ਸਿੱਧ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਰੈਬਿਜ ਤੋਂ ਬਚਾਅ ਦੇ ਲਈ ਨੁਕਤੇ ਸਾਝੇ ਕਰਦੇ ਹੋਏ ਕਿਹਾ ਕਿ ਜਾਨਵਰ ਦੇ ਵੱਡੇ ਜਾਣ ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ , ਜਾਨਵਰ ਦੇ ਵੱਡੇ ਜਾ ਖਰੋਚਾ ਨੂੰ ਅਣਦੇਖਾ ਨਾ ਕਰੋ।ਬਿਨਾ ਕਿਸੇ ਦੇਰੀ ਤੋਂ ਡਾਕਟਰ ਕੋਲੋ ਇਲਾਜ ਕਰਵਾਉ। 

ਇਸ ਦੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲਾ ਵਿੱਚ ਸੰਪਰਕ ਕਰੋ। ਡਾ. ਰਜਿੰਦਰ ਅਰੋੜਾ, ਸਿਵਲ ਸਰਜਨ, ਫਿਰੋਜ਼ਪੁਰ  ਨੇ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾ , ਸਬ ਡਵੀਜਨਾ ਹਪਸਤਾਲਾ ਅਤੇ ਕੰਮਿਊਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰਜੀਤ ਕੌਰ, ਜਿਲ੍ਹਾ ਐਪੀਡੀਮੋਟੋਜਿਸਟ ਡਾ. ਹਰਵਿੰਦਰ ਕੌਰ, ਮਾਸ ਮੀਡੀਆ ਅਫਸਰ ਰੰਜੀਵ, ਸਟੈਨੋ-ਟੂ ਸਿਵਲ ਸਰਜਨ ਵਿਕਾਸ ਕਾਲੜਾ ਅਤੇ ਜਿਲ੍ਹਾ ਹਸਪਤਾਲ ਦੇ ਮੈਡੀਕਲ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here