ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ ਸਥਾਪਨਾ ਦਿਵਸ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੰਜਾਬ ਗ੍ਰਾਮੀਣ ਬੈਂਕ ਵੱਲੋਂ ਨਵੇਂ ਵਰ੍ਹੇ ਦੇ ਸ਼ੁਭ ਅਵਸਰ ਤੇ  ਆਪਣਾ ਸਥਾਪਨਾ ਦਿਵਸ ਕਪੂਰਥਲਾ ਦੇ ਵਿਰਸਾ ਵਿਹਾਰ ਵਿੱਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਅਰੁਨ ਸ਼ਰਮਾ ਜੀ.ਐਮ ਪੰਜਾਬ ਨੈਸ਼ਨਲ ਬੈਂਕ ਬਤੌਰ ਮੁੱਖ ਮਹਿਮਾਨ ਪਧਾਰੇ। ਸੰਜੀਵ ਕੁਮਾਰ ਦੂਬੇ ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਨੇ ਜੀ ਆਇਆਂ ਨੂੰ ਕਹਿਣ ਉਪਰੰਤ ਬੈਂਕ ਦੀਆਂ ਉਪਲਬਧੀਆਂ ਗਿਣਾਉਦਿਆਂ ਆਖਿਆ ਕੇ ਬੈਂਕ ਦਾ ਕਾਰੋਬਾਰ 20 ਹਾਜ਼ਰ ਕਰੋੜ ਤੋਂ ਉਪਰ ਹੋ ਗਿਆ ਹੈ। ਇਸ ਗੱਲ ਨੂੰ ਦੱਸਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਪੰਜਾਬ ਭਰ ਵਿੱਚ 424 ਸ਼ਾਖਾਵਾਂ ਹਨ।

Advertisements

ਉਨਾਂ ਇਸ ਗੱਲ ਦਾ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਪੇਂਡੂ ਵਿਕਾਸ ਖਾਸ ਤੌਰ ਤੇ ਔਰਤਾਂ ਦੇ ਆਰਥਿਕ ਵਿਕਾਸ ਲਈ ਹਮੇਸ਼ਾਂ ਵਚਨਬੱਧ ਰਹੇਗਾ। ਜਨਰਲ ਮੈਨੇਜਰ ਮੇਹਰ ਚੰਦ,ਜਨਰਲ ਮੈਨੇਜਰ ਵੀ ਕੇ ਦੁਆ ਇਸ ਮੌਕੇ ਤੇ ਉਚੇਚੇ ਤੌਰ ਤੇ ਹਾਜ਼ਰ ਰਹੇ। ਪੇਂਡੂ ਵਿਕਾਸ ਦੀ ਗਤੀ ਨੂੰ ਤੇਜ ਕਰਨ ਦੇ ਮਨੋਰਥ ਨਾਲ ਪੰਜਾਬ ਗ੍ਰਾਮੀਣ ਨੇ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਨੂੰ 05 ਅਮਰੇਲਾ ਸਿਲਾਈ ਮਸ਼ੀਨਾਂ  ਡੋਨੇਟ ਕੀਤੀਆਂ। ਬੈਂਕ ਦੇ ਕਰਮਚਾਰੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਗਿੱਧਾ ਭੰਗੜਾ, ਅਤੇ ਸਕਿਟ ਆਦਿ ਪੇਸ਼ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਾਰੇ ਪ੍ਰਤੀਭਾਗੀਆਂ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਖੇਤਰੀ ਦਫ਼ਤਰ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ ਅਤੇ ਬਠਿੰਡਾ ਦੇ ਰਿਜਨਲ਼ ਮੈਨੇਜਰਾਂ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here