ਟਿਕਟ ਮਿਲਣ ਦੀਆਂ ਚੱਲ ਰਹੀਆਂ ਅਫਵਾਹਾਂ ਨੂੰ ਲੈ ਕੇ ਭਾਜਪਾ ਸੰਗਠਨ ਅਹੁਦੇਦਾਰਾਂ ਵਿੱਚ ਵੱਡਾ ਰੋਸ਼

ਦਸੂਹਾ : (ਦ ਸਟੈਲਰ ਨਿਊਜ਼), ਰਿਪੋਰਟ: ਰਵੀ ਸ਼ੰਕਰ। ਭਾਰਤੀਆਂ ਜਨਤਾ ਪਾਰਟੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਕਮਾਹੀ ਦੇਵੀ ਵਿਖੇ ਕੀਤੀ ਗਈ। ਜਿਸ ਵਿਚ ਅਹੁਦੇਦਾਰਾਂ ਨੇ ਕਿਹਾ ਕਿ ਦਸੂਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਅਫਵਾਹਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਭਾਜਪਾ ਵਰਕਰਾਂ ਨੇ ਵਿਰੋਧ ਕੀਤਾ ਕਿ ਹਲਕੇ ਵਿੱਚ ਇੱਕ ਵਿਅਕਤੀ ਵਲੋਂ ਆਪਣੀ ਮਰਜੀ ਨਾਲ਼ ਹੀ ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕੀਤਾ ਜਾ ਰਿਹਾ ਜੋ ਕਿ ਅਨੁਸ਼ਾਸਨ ਹੀਣਤਾ ਹੈ। ਇਸ ਮੌਕੇ ਭਾਜਪਾ ਵਰਕਰ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਇਸ ਤਰਾਂ ਦੇ ਆਦਮੀ ਨੂੰ ਟਿਕਟ ਨਾ ਦਿੱਤੀ ਜਾਵੇ, ਜਿਸਨੇ ਪਿਛਲੇ ਸਮੇਂ ਦੌਰਾਨ ਭਾਜਪਾ ਨੂੰ ਹਰਾਉਣ ਦੀਆਂ ਭਰਪੂਰ ਕੋਸ਼ਿਸ਼ ਕੀਤੀਆਂ ਹੋਣ। ਉਨ੍ਹਾਂ ਕਿਹਾ ਜੋ ਉਮੀਦਵਾਰ ਜਿੱਤ ਪ੍ਰਾਪਤ ਕਰ ਸਕਦਾ ਹੈ, ਉਸ ਨੂੰ ਹੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇ।

Advertisements

ਜਮੀਨੀ ਕਾਰਜਕਾਰਤਾ, ਸੰਗਠਨ ਅਹੁਦੇਦਾਰਾਂ ਤੇ ਜਨ ਸਮੂਹ ਦਾ ਰੁੱਖ ਦੇਖ ਕੇ ਹੀ ਟਿਕਟ ਦਿਤੀ ਜਾਵੇ। ਇਸ ਮੋਕੇ ਮੰਡਲ ਪ੍ਰਧਾਨ ਕਮਾਹੀ ਦੇਵੀ ਵਿਪਨ ਕੁਮਾਰ, ਮੰਡਲ ਪ੍ਰਧਾਨ ਬੰਡਲਾ ਕੈਪਟਨ ਸ਼ਾਮ ਸਿੰਘ, ਡਾ ਸੁਭਾਸ਼ ਚੰਦਰ, ਸਾਬਕਾ ਮੰਡਲ ਪ੍ਰਧਾਨ ਰਾਮ ਸਰੂਪ, ਵਰਿੰਦਰ ਠਾਕੁਰ, ਮੰਡਲ ਪ੍ਰਧਾਨ ਰੁਪਿੰਦਰ ਸਿੰਘ, ਮਹਾਂਮੰਤ੍ਰੀ ਮੰਡਲ ਤਲਵਾੜਾ ਮਾਸਟਰ ਮਹਿੰਦਰ ਸਿੰਘ, ਯੁਵਾ ਮੋਰਚਾ ਜਿਲ੍ਹਾ ਪ੍ਰਧਾਨ ਯੋਗੇਸ਼ ਸਪਰਾ, ਯੁਵਾ ਮੋਰਚਾ ਮਹਾਂਮੰਤ੍ਰੀ ਜਸਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ,ਯੁਵਾ ਮੋਰਚਾ ਮੰਡਲ ਪ੍ਰਧਾਨ ਤਲਵਾੜਾ ਵਿਨੋਦ ਮਿੱਠੂ,ਯੁਵਾ ਮੋਰਚਾ ਜਿਲਾ ਵਾਇਸ ਪ੍ਰਧਾਨ ਰਿਸ਼ਵ, ਸ਼੍ਰੀ ਰਾਮ ਜਨਰਲ ਸਕੱਤਰ ਓ ਬੀ ਸੀ ਮੋਰਚਾ, ਯੁਵਾ ਮੋਰਚਾ ਮੰਡਲ ਤਲਵਾੜਾ ਮਹਮੰਤ੍ਰੀ ਰਮਨ ਗੋਲਡੀ, ਯੁਵਾ ਮੋਰਚਾ ਮੰਡਲ ਤਲਵਾੜਾ ਸੈਕਰੇਟਰੀ ਲਖਵਿੰਦਰ ਸਿੰਘ ਲੱਕੀ ਆਦਿ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here