Friday, October 23, 2026
Home Latest ਖੰਨਾ ਵਿੱਚ ਵਿਆਹ ਵਾਲੇ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ...

ਖੰਨਾ ਵਿੱਚ ਵਿਆਹ ਵਾਲੇ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਦੇ ਨੇੜਲੇ ਪਿੰਡ ਅਲੂਣਾ ਪੱਲਾ ਵਿੱਚ ਇੱਕ ਵਿਆਹ ਵਾਲੇ ਘਰ ਸ਼ਾਰਟ-ਸਰਕਟ ਕਾਰਨ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਵਿਆਹ ਸੀ ਜਿੱਥੇ ਸ਼ਾਰਟ-ਸਰਕਟ ਲੱਗਣ ਕਾਰਨ ਸਾਰਾ ਘਰ ਤੇ ਸਮਾਨ ਸੜ ਗਿਆ ਤੇ ਉਸ ਵਿੱਚ ਦਾਜ ਦਾ ਸਮਾਨ ਤੇ ਡੇਢ ਲੱਖ ਰੁਪਏ ਸਨ ਉਹ ਵੀ ਸੜ ਕੇ ਸੁਆਹ ਹੋ ਗਏ ਹਨ।

Advertisements

ਲੜਕੀ ਦਾ ਪਿਤਾ ਦਿਹਾੜੀ ਕਰਦਾ ਸੀ ਤੇ ਉਸਨੇ ਬਹੁਤ ਮੁਸ਼ਕਿਲ ਨਾਲ ਵਿਆਹ ਦਾ ਦਾਜ ਜੋੜਿਆ ਸੀ। ਲੋਕਾਂ ਨੇ ਅੱਗ ਬੁਝਾਉਣ ਲਈ ਫਾਇਰ ਸਟੇਸ਼ਨਾਂ ਤੇ ਫੋਨ ਕੀਤਾ ਅਤੇ ਉਹਨਾਂ ਨੇ ਪੁੱਜ ਕੇ ਅੱਗ ਤੇ ਕਾਬੂ ਪਾਇਆ ਉਦੋ ਤੱਕ ਸਾਰਾ ਸਮਾਨ ਸੜ ਗਿਆ ਸੀ। ਅੱਗ ਨੂੰ ਨੇੜਲੇ ਘਰਾਂ ਤੱਕ ਫੈਲਣ ਤੋ ਰੋਕਿਆ।

LEAVE A REPLY

Please enter your comment!
Please enter your name here