ਮੰਡ ਖੇਤਰ ਵਿੱਚ ਛਾਪੇਮਾਰੀ ਦੌਰਾਨ 2 ਭੱਠੀਆਂ ਅਤੇ ਤਰਪਾਲਾਂ ਸਮੇਤ 34,000 ਲੀਟਰ ਲਾਹਨ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਧਰੁਮਨ ਐਚ. ਨਿੰਬਲੇ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਤੇ ਮੁਖਤਿਆਰ ਰਾਏ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਮੰਡ ਖੇਤਰ ਵਿੱਚ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਮੁਹਿੰਮ ਚਲਾਈ ਗਈ ਸੀ ਕਿਉਂਕਿ ਮੰਡ ਉਹ ਇਲਾਕਾ ਰੈ ਜਿੱਥੇ ਗੁਰਦਾਸਪੁਰ ਖੇਤਰ ਦੇ ਸਭ ਤੋਂ ਗੁਰਦਾਸਪੁਰ ਦੇ ਸਭ ਤੋਂ ਬਦਨਾਮ ਨਸ਼ਾ ਤਸਕਰ ਸ਼ਰਾਬ ਬਣਾਉਣ ਅਤੇ ਉਸਦੀ ਤਸਕਰੀ ਲਈ ਘੁਸਪੈਠ ਕਰਦੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਅਜਿਹੀ ਗੰਦੀ ਨਾਜਾਇਜ਼ ਸ਼ਰਾਬ ਕਾਰਨ ਮੌਤਾਂ ਵੀ ਹੋ ਜਾਂਦੀਆਂ ਹਨ। ਪਿਛਲੇ ਹਫਤੇ ਹੀ ਅਜਿਹੀ ਨਕਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

Advertisements

ਇਸ ਨੂੰ ਮੁੱਖ ਰੱਖਦਿਆਂ ਜਿਲ੍ਹਾ ਹੁਸ਼ਿਆਰਪੁਰ ਪੁਲਿਸ ਅਤੇ ਅਬਕਰੀ ਵਿਭਾਗ ਵਲੋਂ ਇੱਕ ਸਾਂਝਾ ਅਭਿਆਨ ਚਲਾਇਆ ਗਿਆ ਜਿਸ ਵਿੱਚ ਡੀ.ਐਸ.ਪੀ ਰਣਜੀਤ ਸਿੰਘ ਸਬ ਡਵੀਜ਼ਨ ਦਸੂਹਾ, ਡੀ.ਐਸ.ਪੀ ਰਾਜ ਕੁਮਾਰ ਸਬ ਡਵੀਜ਼ਨ ਟਾਂਡਾ, ਮੁੱਖ ਅਫਸਰ ਟਾਂਡਾ, ਮੁੱਖ ਅਫਸਰ ਗੜ੍ਹਦੀਵਾਲਾ ਸਮੇਤ ਦੋ ਆਬਕਾਰੀ ਇੰਸਪੈਕਟਰ ਅਤੇ ਪੁਲਿਸ ਪਾਰਟੀ ਨੇ ਸਵੇਰੇ ਪਿੰਡ ਟੇਰਕਿਆਣਾ ਵਿਖੇ ਬਿਆਸ ਦਰਿਆ ਦੇ ਮੰਡ ਖੇਤਰ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ 2 ਭੱਠੀਆਂ ਅਤੇ ਤਰਪਾਲਾਂ ਸਮੇਤ 34,000 ਲੀਟਰ ਨਾਜਾਇਜ਼ ਕੱਚੀ ਸ਼ਰਾਬ (ਲਾਹਨ) ਬਰਾਮਦ ਕੀਤੀ ਗਈ। ਇਸ ਤਰਪਾਲ ਦੀ ਵਰਤੋਂ ਕੱਚੀ ਸ਼ਰਾਬ ਨੂੰ ਲੁਕਾਉਣ ਅਤੇ ਸਟੋਰ ਕਰਨ ਲਈ ਕੀਤੀ ਜਾਂਦੀ ਸੀ ਤਾਂ ਜੋ ਕਿਸੇ ਚੈਕਿੰਗ ਅਧਿਕਾਰੀ ਜਾਂ ਆਮ ਆਦਮੀ ਨੂੰ ਇਸ ਦਾ ਸੁਰਾਗ ਨਾ ਲੱਗ ਸਕੇ। ਇਸ ਸਬੰਧੀ ਨਾਮਜ਼ਦ ਕੀਤੇ ਗਏ ਕਥਿਤ ਦੋਸ਼ੀ ਸਵਰਨ ਵਾਸੀ ਪਿੰਡ ਮੋਚਪੁਰ ਦੇ ਖਿਲਾਫ਼ ਮੁਕੱਦਮਾ ਨੰਬਰ 61 ਪੰਜਾਬ ਐਕਸਾਈਜ਼ ਐਕਟ 1914 ਅਧੀਨ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here