ਰੇਲਵੇ ਮੰਡੀ ਸਕੂਲ ਵਿਚੱ 8 ਮਾਰਚ ਨੂੰ ਭਾਸ਼ਾ ਵਿਭਾਗ ਮਨਾਏਗਾ ਮਹਿਲਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕ੍ਰਿਸ਼ਨ ਕੁਮਾਰ ਭਾਸ਼ਾ ਵਿਭਾਗ ਪੰਜਾਬ ਅਤੇ ਸੱਕਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰੁਪਰ ਵਲੋਂ ਭਾਸ਼ਾ ਮੰਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਸਹਿਯੋਗ ਨਾਲ ਰੇਲਵੇ ਮੰਡੀ ਸਕੂਲ ਵਿੱਚ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ।

Advertisements

ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਪੱਧਰ ਸਮਾਗਮ ਵਿੱਚ ਮੁੱਖ ਮਹਿਮਾਨ ਗੁਰਸ਼ਰਨ ਸਿੰਘ ਡੀ.ਈ.ਓ (ਸ.ਸ) ਅਤੇ ਵਿਸ਼ੇਸ ਮਹਿਮਾਨ ਤ੍ਰਿਪਤਾ ਕੇ. ਸਿੰਘ ਪ੍ਰਸਿੱਧ ਕਹਾਣੀਕਾਰਾ ਹੋਣਗੇ। ਇਸ ਮੌਕੇ ਜ਼ਿਲ੍ਹੇ ਦੀਆਂ ਪ੍ਰਸਿੱਧ ਕਵ੍ਰਿਤਰੀਆਂ (ਬਲਜੀਤ ਸੈਣੀ, ਇੰਦਰਜੀਤ ਨੰਦਨ, ਅਮਰਜੀਤ ਅਮਰ, ਐਸ਼ ਕੌਰ, ਪਰਮਜੀਤ ਭੁਲਾਣਾ ਅਤੇ ਅੰਜੂ ਵੀ ਰੱਤੀ) ਦਾ ਨਾਰੀ ਕਵੀ ਦਰਬਾਰ ਵੀ ਕਰਵਾਇਆ ਜਾ ਰਹਾ ਹੈ। ਡਾ. ਕਰਮਜੀਤ ਸਿੰਘ ਸਾਬਕਾ ਚੇਅਰਮੈਨ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਇਸ ਮੌਕੇ ‘ਔਰਤ ਕੀ ਅਜ਼ਾਦ ਹੈ।’ ਵਿਸ਼ੇ ਤੇ ਮੁੱਖ ਭਾਸ਼ਣ ਦੇਣਗੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਇਸ ਮੌਕੇ ਪ੍ਰਿੰ. ਲਲਿਤਾ ਅਰੋੜਾ ਦੀ ਅਗਵਾਈ ਵਿੱਚ ਵਿਸ਼ੇਸ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਭਾਸ਼ਾ ਵਿਭਾਗ, ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਵਿਦਿਆਰਥਣਾਂ ਅਤੇ ਪਾਠਕਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਲਈ ਪੁਸਤਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ। ਇਹ ਜਾਣਕਾਰੀ ਡਾ. ਜਸਵੰਤ ਰਾਏ ਖੋਜ ਅਫ਼ਸਰ, ਹੁਸ਼ਿਆਰਪੁਰ ਵਲੋਂ ਦਿੱਤੀ ਗਈ।

LEAVE A REPLY

Please enter your comment!
Please enter your name here