ਲਾਇਨਜ ਕਲੱਬ ਇੰਟਰਨੈਸ਼ਨਲ ਵੱਲੋ ਸ਼ਹੀਦੀ ਦਿਵਸ ਤੇ ਸ਼ਰਧਾ ਦੇ ਫੁੱਲ ਕੀਤੇ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਕੋਹਿਨੂਰ 321 ਡੀ ਵੱਲੋ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਵਸ ਬਹੁਤ ਸ਼ਰਧਾਪੂਰਵਕ ਮਨਾਇਆ ਗਿਆ। ਕਲੱਬ ਮੈਂਬਰਾਂ ਵੱਲੋ ਸ਼ਹੀਦ ਭਗਤ ਸਿੰਘ ਜੀ ਅਤੇ ਸਾਥੀਆ ਦੇ ਦਸੇ ਰਸਤੇ ਅਨੁਸਾਰ, ਦੇਸ਼ ਵਿੱਚੋ ਮਨੁੱਖ ਹਥੋ ਮਨੁੱਖ ਦੀ ਲੁੱਟ ਖਸੁੱਟ ਖਤਮ ਵਾਸਤੇ ਯਤਨਸ਼ੀਲ ਰਹਿਣ ਦੇ ਪ੍ਰਣ ਨੂੰ ਦੁਹਰਾਇਆ ਗਿਆ।

Advertisements

ਜੀਐਮਆਈਸੀ ਦੇ ਦਫਤਰ ਵਿੱਚ ਆਯੋਜਿਤ ਸ਼ਹੀਦੀ ਸਮਾਗਮ ਵਿੱਚ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਸਕੱਤਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ, ਖਜ਼ਾਨਚੀ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਲਾਇਨ ਮਨਪ੍ਰੀਤ ਸਿੰਘ, ਲਾਇਨ ਗੁਰਿੰਦਰ ਕੌਰ, ਲਾਇਨ ਨਰੇਸ਼ ਕੁਮਾਰ ਚੰਨ, ਲਾਇਨ ਕਮਲਪ੍ਰੀਤ ਸਿੰਘ, ਪੀ ਆਰ ਓ ਲਾਇਨ ਕੁਲਦੀਪ ਸਿੰਘ ਭੁੱਲਰ ਨੇ ਸ਼ਹੀਦ ਦੀ ਤਸਵੀਰ ਤੇ ਫੁੱਲ ਮਾਲਾਵਾਂ ਪਹਿਨਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

LEAVE A REPLY

Please enter your comment!
Please enter your name here