ਹੁਣ ਘਰ ਬੈਠੇ ਮਿਲੇਗਾ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ, ਸੇਵਾਵਾਂ ਦੀ ਹੋਵੇਗੀ ਡੋਰ ਸਟੈਪ ਡਿਲਵਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਭਿ੍ਰਸਟਾਚਾਰ ਨੂੰ ਖਤਮ ਕਰਨ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਗਰ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ ਸੇਵਾਵਾਂ ਲਈ ਏਜੰਟ ਟਾਈਪ ਦੇ ਲੋਕ ਜਾਂ ਬਾਹਰ ਤੋਂ ਕੋਈ ਵੀ ਵਿਅਕਤੀ ਆਪ ਤੋਂ ਕਿਸੇ ਤਰ੍ਹਾਂ ਦੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਦੀ ਸਿਕਾਇਤ ਟੋਲ ਫ੍ਰੀ ਨੰਬਰ ਤੇ ਕੀਤੀ ਜਾ ਸਕਦੀ ਹੈ ਜਾਂ ਜਿਲ੍ਹਾ ਪ੍ਰਸ਼ਾਸਨ ਦੇ ਵੀ ਧਿਆਨ ਚੋਂ ਲਿਆਂਦਾ ਜਾ ਸਕਦਾ ਹੈ ਜਿਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਦੇ ਲਈ ਜਿਲ੍ਹੇ ਅੰਦਰ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਹਰ ਸੇਵਾ ਕੇਂਦਰ ਵਿੱਚ ਵੱਖ ਤੋਂ ਹੈਲਪ ਡੈਸਕ ਵੀ ਲਗਾਏ ਗਏ ਹਨ ਜਿਨ੍ਹਾਂ ਤੋਂ ਕਿਸੇ ਕੋਈ ਵੀ ਵਿਅਕਤੀ ਕਿਸੇ ਵੀ ਸੇਵਾ ਬਾਰੇ ਪੁੱਛ ਗਿੱਛ ਕਰ ਸਕਦੇ ਹਨ ਅਤੇ ਇਨ੍ਹਾਂ ਸੇਵਾਵਾਂ ਦੇ ਲਈ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਕੇਵਲ ਉਹ ਹੀ ਫੀਸ ਜਮ੍ਹਾ ਕਰਵਾਉਂਣੀ ਹੋਵੇਗੀ ਜੋ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸੇਵਾ ਕੇਂਦਰਾਂ ਵਿੱਚ ਹੁਣ ਲੋਕਾਂ ਨੂੰ ਡੋਰ ਸਟੈਪ ਡਿਲਵਰੀ ਦੀ ਸੇਵਾ ਵੀ ਸੁਰੂ ਕੀਤੀ ਗਈ ਹੈ ਜਿਸ ਅਧੀਨ ਹੁਣ ਅਗਰ ਕੋਈ ਵਿਅਕਤੀ ਕਿਸੇ ਸੇਵਾ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਤਿਆਰ ਸਰਟੀਫਿਕੇਟ ਸਪੀਡ ਪੋਸਟ ਰਾਹੀਂ ਉਸ ਦੇ ਘਰ ਪਹੁੰਚਾਉਂਣ ਦੀ ਸੁਵਿਧਾ ਵੀ ਹੈ। ਉਨ੍ਹਾਂ ਕਿਹਾ ਕਿ ਡੋਰ ਸਟੈਪ ਡਿਲਵਰੀ ਲਈ ਸਰਕਾਰੀ ਫੀਸ ਨਿਰਧਾਰਤ ਕੀਤੀ ਗਈ ਹੈ ਲੋਕਲ ਸਿਟੀ ਅੰਦਰ ਇਹ ਸੇਵਾ 50 ਰੁਪਏ , ਨਗਰ ਨਿਗਮ ਦੀ ਹੱਦ ਤੋਂ ਬਾਹਰ ਇਹ ਸੇਵਾ 75 ਰੁਪਏ ਅਤੇ ਪੰਜਾਬ ਅੰਦਰ ਕਿਸੇ ਵੀ ਸਥਾਨ ਤੇ ਇਹ ਸੇਵਾ 100 ਰੁਪਏ ਵਿੱਚ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦੀਆਂ ਬਹੁਤ ਸਾਰੀਆਂ ਸੇਵਾਵਾਂ ਆਨ ਲਾਈਨ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਲੋਕ ਘਰ ਬੈਠੇ ਵੀ ਆਨ ਲਾਈਨ ਇਹ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਅਗਰ ਅਧਾਰ ਕਾਰਡ ਜਾਂ ਹੋਰ ਸੇਵਾਵਾਂ ਦਾ ਲਾਭ ਘਰ ਬੈਠੇ ਲੈਣਾ ਚਾਹੁੰਦੇ ਹੋ ਤਾਂ ਸੇਵਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਲਈ ਟੋਲ ਫ੍ਰੀ ਨੰਬਰ 11 ਤੇ ਕਾਲ ਕਰੋ ਅਤੇ ਸੇਵਾ ਕੇਂਦਰ ਦਾ ਕਰਮਚਾਰੀ ਆਪ ਦੇ ਘਰ ਪਹੁੰਚ ਕੇ ਆਪ ਦੀਆਂ ਸੇਵਾਵਾਂ ਆਨ ਲਾਈਨ ਅਪਲਾਈ ਕਰਵਾ ਸਕਦਾ ਹੈ। ਇਸ ਤਰ੍ਹਾਂ ਨਾਲ ਜਿੱਥੇ ਲੋਕਾਂ ਨੂੰ ਘਰ ਬੈਠ ਕੇ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਉੱਥੇ ਹੀ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

Advertisements

LEAVE A REPLY

Please enter your comment!
Please enter your name here