ਮਸ਼ਹੂਰ ਅਭਿਨੇਤਾ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਹਾਂਤ, 2 ਸਟੇਟਸ’ ਅਤੇ ‘ਹਿਚਕੀ’ ਵਰਗੀਆਂ ਫਿਲਮਾਂ ‘ਚ ਆਏ ਸਨ ਨਜ਼ਰ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਾਲੀਵੁੱਡ ਸਿਨੇਮਾ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ‘1942: ਏ ਲਵ ਸਟੋਰੀ’, ‘ਕਮੀਨੇ’, ‘2 ਸਟੇਟਸ’ ਅਤੇ ‘ਹਿਚਕੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਏ ਅਭਿਨੇਤਾ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਬਾਲੀਵੁੱਡ ‘ਚ ਸੋਗ ਦਾ ਮਾਹੌਲ ਹੈ। ਜਿਸਦੇ ਕਾਰਣ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮਸ਼ਹੂਰ ਫਿਲਮਕਾਰ ਹੰਸਲ ਮਹਿਤਾ ਦੇ ਨੋਟ ‘ਚ ਲਿਖਿਆ, ‘ਬਹੁਤ ਹੀ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਬਾਲੀਵੁੱਡ ਦੇ ਦਿੱਗਜ ਅਤੇ ਪ੍ਰਤਿਭਾਸ਼ਾਲੀ ਅਭਿਨੇਤਾ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ। ਉਹ ਇੱਕ ਪਿਆਰੀ ਅਤੇ ਸ਼ਾਨਦਾਰ ਸ਼ਖਸੀਅਤ ਸੀ। ਅਸੀਂ ਉਨ੍ਹਾਂ ਦੀ ਪਤਨੀ ਦਿਵਿਆ, ਮਾਤਾ-ਪਿਤਾ ਅਤੇ ਬੱਚਿਆਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।

Advertisements

ਉਨ੍ਹਾਂ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਵੀ ਹਮਦਰਦੀ। ਜਾਣਕਾਰੀ ਦੇ ਅਨੁਸਾਰ, ਸ਼ਿਵ ਕੁਮਾਰ ਸੁਬਰਾਮਨੀਅਮ ਦਾ ਅੰਤਿਮ ਸੰਸਕਾਰ ਸੋਮਵਾਰ 11 ਅਪ੍ਰੈਲ ਨੂੰ ਸਵੇਰੇ 11 ਵਜੇ ਮੋਕਸ਼ਧਾਮ ਹਿੰਦੂ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਮੌਤ ਕਿਸ ਕਾਰਨ ਹੋਈ ਹੈ। ਸ਼ਿਵ ਕੁਮਾਰ ਸੁਬਰਾਮਨੀਅਮ ਨੇ 2014 ਦੀ ਫਿਲਮ 2 ਸਟੇਟਸ ਵਿੱਚ ਵੀ ਕੰਮ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਆਲੀਆ ਭੱਟ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

LEAVE A REPLY

Please enter your comment!
Please enter your name here