ਫਿੱਟ ਬਾਇਕਰਜ ਕਲੱਬ ਨੇ ਸਚਦੇਵਾ ਸਟਾਕ ਅਕਸਚੇਂਜ ਦੇ ਸਹਯੋਗ ਨਾਲ ਲਗਾਇਆ ਖੂਨਦਾਨ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਪ੍ਰੋਜੈਕਟ ਮੈਨੇਜਰ ਕੇਸ਼ਵ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿਚ 70 ਦਾਨੀਆਂ ਨੇ ਖੂਨਦਾਨ ਕੀਤਾ। ਇਸਦਾ ਉਦਘਾਟਨ ਮੇਜਰ ਡਾ.ਸ਼ਿਵ ਰਾਜ ਬੱਲ ਐਸਡੀਐਮ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਤੇ ਐਸਡੀਐਮ ਬੱਲ ਨੇ ਫਿੱਟ ਕਲੱਬ ਦੀ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਫਿੱਟ ਬਾਇਕਰਜ ਕਲੱਬ ਸਾਇਕਲਿੰਗ ਦੇ ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਂਦਾ ਹੈ, ਜਿਵੇ ਕਿ ਡੈਮਾਂ ਤੇ ਖਿਲਾਰਿਆ ਕਚਰਾ ਤੇ ਪਲਾਸਟਿਕ ਦੀ ਸਫਾਈ, ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ, ਖੂਨਦਾਨ ਕੈਂਪ ਲਾਉਣੇ, ਕੋਵਿੱਡ ਮਹਾਂਮਾਰੀ ਦੇ ਦੌਰਾਨ ਆਕਸੀਜਨ ਮਸ਼ੀਨਾਂ ਦੇ ਰਾਹੀਂ ਜ਼ਰੂਰਤਮੰਦ ਲੋਕਾਂ ਦੇ ਘਰ-ਘਰ ਜਾ ਕੇ ਫ੍ਰੀ ਸੇਵਾ ਕੀਤੀ, ਜਿਸ ਦੇ ਨਾਲ ਕਈ ਅਣਮੁੱਲੀਆਂ ਜਾਨਾਂ ਬਚੀਆਂ।

Advertisements

ਸਤਨਾਮ ਹਸਪਤਾਲ ਬਲੱਡ ਸੈਂਟਰ ਤੋ ਡਾਕਟਰ ਅਮਰਜੀਤ ਲਾਲ ਦੇ ਨਾਲ ਆਈ ਟੀਮ ਨੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਇੰਤਜਾਮ ਕੀਤਾ ਗਿਆ। ਇਸ ਮੌਕੇ ਤੇ ਮੁਨੀਰ ਨਜ਼ਰ, ਉਤਮਜੀਤ ਸਿੰਘ ਸਾਬੀ, ਬਲਰਾਜ ਸਿੰਘ ਚੌਹਾਨ, ਸੰਦੀਪ ਸੂਦ, ਗੁਰਮੇਲ ਸਿੰਘ, ਤਰਲੋਚਨ ਸਿੰਘ , ਜਸਮੀਤ ਸਿੰਘ ਬੱਬਰ, ਗੈਵੀ ਸੈਣੀ , ਸਚਦੇਵਾ ਸਟੋਕਸ ਦੇ ਸਟਾਫ ਮੈਂਬਰ ਅਤੇ ਹੋਰ ਵਲੰਟੀਅਰ ਹਾਜਰ ਸਨ।

LEAVE A REPLY

Please enter your comment!
Please enter your name here