ਸੀਜੇਐਮ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਵੱਲੋਂ ਅੰਧ ਵਿਦਿਆਲਿਆ ਦਾ ਦੌਰਾ

??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ (ਦ ਸਟੈਲਰ ਨਿਊਜ਼)।  ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਜੀ ਵੱਲੋਂ ਅੰਧ ਵਿਦਿਆਲਿਆ ਦਾ ਦੌਰਾ ਕੀਤਾ ਗਿਆ । ਇਸ ਮੌਕੇ ਜੱਜ ਸਾਹਿਬ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਗਿਆ । ਇਸ ਮੌਕੇ ਇਸ ਸੰਸਥਾ ਦੇ ਸਟਾਫ ਵਿੱਚੋਂ ਚੇਅਰਮੈਨ ਸ਼੍ਰੀ ਹਰੀਸ਼ ਮੌਗਾ, ਸੇਵਾਦਾਰ ਸ਼੍ਰੀ ਅਵਤਾਰ ਸਿੰਘ ਅਤੇ ਸ਼੍ਰੀ ਪੂਰਨ ਸਿੰਘ ਹਾਜ਼ਰ ਸਨ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਤੋਂ ਬਾਅਦ ਜੱਜ ਸਾਹਿਬ ਦੇ ਨਾਲ ਗਏ ਪਬਲਿਕ ਹੈਲਥ ਦੇ ਜੇ. ਈ. ਅਤੇ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਨੇ ਇਸ ਆਸ਼ਰਮ ਵਿਖੇ ਬਿਲਡਿੰਗ ਸਬੰਧੀ ਆ ਰਹੀਆਂ ਦਿੱਕਤਾਂ ਦਾ ਜਾਇਜਾ ਲਿਆ ਅਤੇ ਇਸ ਆਸ਼ਰਮ ਵਿੱਚ ਮੋਬਾਇਲ ਚੋਰੀ ਦੀਆਂ ਘਟਨਾਵਾਂ ਦੀ ਪੜਤਾਲ ਕਰਨ ਦਾ ਭਰੋਸਾ ਵੀ ਦਿੱਤਾ ।

Advertisements

ਇਸ ਮੌਕੇ ਇਸ ਆਸ਼ਰਮ ਦੇ ਇੱਕਤਰ ਹੋਏ ਵਿਅਕਤੀਆਂ ਨੂੰ ਕੋਵਿਡ-19 ਦੌਰਾਨ ਹੋਈਆਂ ਮੌਤਾਂ ਨੂੰ ਮਿਲਣ ਵਾਲੇ ਮੁਆਵਜੇ ਬਾਰੇ ਦੱਸਿਆ ਅਤੇ ਇਸ ਮੁਆਵਜੇ ਸਬੰਧੀ ਭਰੇ ਜਾਣ ਵਾਲੇ ਪ੍ਰੋਫਾਰਮੇ ਬਾਰੇ ਵੀ ਦੱਸਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਵਿਖੇ ਏ. ਡੀ. ਸੀ. ਦਫਤਰ ਦੀ ਸਬੰਧਤ ਬਰਾਂਚ ਵਿੱਚ ਜਮ੍ਹਾਂ ਕਰਵਾਉਣ ਬਾਰੇ ਦੱਸਿਆ । ਇਸ ਤੋਂ ਇਲਾਵਾ ਹਾਜ਼ਰ ਲੋਕਾਂ ਨੂੰ ਜੱਜ ਸਾਹਿਬ ਨੇ ਮਿਤੀ 14 ਮਈ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਦੱਸਿਆ । ਇਸ ਦੇ ਨਾਲ ਹੀ ਇਸ ਅੰਧ ਵਿਦਿਆਲਿਆ ਦੇ ਇੱਕ ਵਿਦਿਆਰਥੀ ਜਿਸ ਨੇ ਇੱਕ ਗਾਣਾ ਗਾਇਆ ਉਸ ਵਿਦਿਆਰਥੀ ਦੀ ਆਵਾਜ਼ ਬਹੁਤ ਸੁਰੀਲੀ ਸੀ । ਇਸ ਤੋਂ ਬਾਅਦ ਜੱਜ ਸਾਹਿਬ ਨੇ ਉਸ ਬੱਚੇ ਦੀ ਹੌਂਸਲਾ ਅਫਜਾਈ ਕੀਤੀ । ਇਸ ਤੋਂ ਬਾਅਦ ਜੱਜ ਸਾਹਿਬ ਨੇ ਆਨੰਦ ਧਾਮ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ।

ਇੱਥੋਂ ਦੇ ਬਜੁਰਗਾਂ ਨੇ ਜੱਜ ਸਾਹਿਬ ਨੂੰ ਕੰਡਮ ਬਿਲਡਿੰਗ ਸਬੰਧੀ ਜੱਜ ਸਾਹਿਬ ਨੂੰ ਬੇਨਤੀ ਕੀਤੀ । ਇਸ ਮੌਕੇ ਜੱਜ ਸਾਹਿਬ ਨੇ ਪੀ. ਡਬਲਿਊ. ਡੀ. ਦਫ਼ਤਰ ਦੇ ਐੱਸ. ਡੀ. ਓ. ਸਾਹਿਬ ਅਤੇ ਜੇ. ਈ. ਸਾਹਿਬ ਨੂੰ ਇਸ ਆਸ਼ਰਮ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੋਂ ਦੇ ਸਾਰੇ ਵਿਕਲਾਂਗ ਵਿਅਕਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਡੀ. ਐੱਸ. ਪੀ. ਸਾਹਿਬ ਨੇ ਵੀ ਭਰੋਸਾ ਦਿੱਤਾ ਕਿ ਇਸ ਆਸ਼ਰਮ ਦੇ ਸਰੀਰਕ ਪੱਖੋਂ ਠੀਕ ਵਿਅਕਤੀ ਆ ਕੇ ਹਰੇਕ ਮਹੀਨੇ ਸਾਡੇ ਦਫ਼ਤਰ ਪਾਸੋਂ ਭੇਟਾ ਦੀ ਉਗਰਾਹੀ ਕਰ ਸਕਦੇ ਹਨ ਅਤੇ ਅਸੀਂ ਆਪਣੀ ਸ਼ਰਧਾ ਅਨੁਸਾਰ ਇਸ ਆਸ਼ਰਮ ਲਈ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿਵਾਉਂਦੇ ਹਾਂ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੋਂ ਵਿਦਾਇਗੀ ਲਈ । 

LEAVE A REPLY

Please enter your comment!
Please enter your name here