ਭਾਜਪਾ ਆਗੂ ਨੇ ਕੀਤੀ ਖੁਦਕੁਸ਼ੀ, ਫੋਨ ਕਾਲ ਰਾਹੀਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ

ਮੁਕਤਸਰ ਸਾਹਿਬ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੁਕਤਸਰ ਵਿਚ ਭਾਜਪਾ ਦੇ ਨੌਜਵਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਵਿਸ਼ਾਲ ਕੁਮਾਰ ਕਮਰਾ ਦੇ ਰੂਪ ਵਿਚ ਹੋਈ ਹੈ । ਵਿਸ਼ਾਲ ਕਮਰਾ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਉਸਨੂੰ ਬੇਸੁੱਧ ਹਾਲਤ ’ਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ-ਪੜਤਾਂਲ ਕਰਨੀ ਸ਼ੁਰੂ ਕਰ ਦਿੱਤੀ ਹੈ।

Advertisements

ਮਿ੍ਰਤਕ ਨੇ ਸੁਸਾਇਡ ਨੋਟ ਵਿੱਚ ਲਿਖਿਆਂ ਹੈ ਕਿ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ ਤੇ ਉਸਨੂੰ ਜਾਨੋ ਮਾਰਨ ਦੀਆਂ ਧਮਾਕਿਆਂ ਵੀ ਮਿਲ ਰਹੀਆਂ ਸਨ। ਮ੍ਰਿਤਕ ਦੇ ਭਰਾ ਵਿਕਾਸ ਅਤੇ ਬੀਜੇਪੀ ਦੇ ਸਾਬਕਾ ਜਿਲ੍ਹਾਂ ਪ੍ਰਧਾਨ ਰਜੇਸ਼ ਕੁਮਾਰ ਗੋਰਾ ਪਠੇਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਜਦੋਂ ਵਿਸ਼ਾਲ ਕਮਰਾ ਦਾ ਫੋਨ ਚੈਕ ਕੀਤਾ ਗਿਆ ਤਾਂ ਉਸਨੂੰ ਕੱਲ੍ਹ ਤੋਂ ਹੀ ਲਗਾਤਾਰ ਥ੍ਰੈਟ ਦੀਆਂ ਕਾਲਾਂ ਆ ਰਹੀਆਂ ਸੀ। ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਵਿੱਚ ਉਸ ਨੂੰ ਵ੍ਹੱਟਸਐਪ ਤੋਂ ਕਾਲਾਂ ਆ ਰਹੀਆ ਸੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ, ਜਿਸਦੇ ਕਾਰਣ ਉਸਨੇ ਡਰ ਵਿੱਚ ਆ ਕੇ ਇਹ ਕਦਮ ਚੁੱਕਿਆਂ। ਵਿਸ਼ਾਲ ਦੇ ਦੋ ਬੱਚੇ ਹਨ ਅਤੇ ਪਤਨੀ ਇਕ ਨਿਜੀ ਸਕੂਲ ਵਿੱਚ ਅਧਿਆਪਕਾ ਹੈ।

LEAVE A REPLY

Please enter your comment!
Please enter your name here