Friday, October 30, 2026
Home National ‘ਹੋਟਲ ਬਿਲਾਸ ਇਨ’ ‘ਚ ਅੰਨ੍ਹੇਵਾਹ ਗੋਲੀਬਾਰੀ, ਔਰਤ ਸਮੇਤ 5 ਦੀ ਮੌਤ, 6...

‘ਹੋਟਲ ਬਿਲਾਸ ਇਨ’ ‘ਚ ਅੰਨ੍ਹੇਵਾਹ ਗੋਲੀਬਾਰੀ, ਔਰਤ ਸਮੇਤ 5 ਦੀ ਮੌਤ, 6 ਜ਼ਖ਼ਮੀ

ਅਸਾਮ (ਦ ਸਟੈਲਰ ਨਿਊਜ਼)। ਅਸਾਮ ਦੇ ਗੁਵਾਹਾਟੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੱਲ੍ਹ ਬੀਤੀ ਸ਼ਾਮ ਸ਼ਹਿਰ ਦੇ ਉਲੂਬਰੀ ਇਲਾਕੇ ਵਿੱਚ ਸਥਿਤ ‘ਹੋਟਲ ਬਿਲਾਸ ਇਨ’ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ। ਪੁਲਿਸ ਕਮਿਸ਼ਨਰ ਅਨੁਸਾਰ, ਇਸ ਹਾਦਸੇ ਵਿੱਚ ਇੱਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 6 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਹੋਟਲ ਦੀ ਮਾਲਕਣ ਅਤੇ ਉਸ ਦਾ ਪੁੱਤਰ ਵੀ ਸ਼ਾਮਲ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੋਲੀਬਾਰੀ ਜ਼ਮੀਨੀ ਵਿਵਾਦ ਕਾਰਨ ਹੋਈ ਹੈ।

Advertisements

ਗੁਵਾਹਾਟੀ ਦੇ ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਗੁਵਾਹਾਟੀ ਦੇ ਬੋਰਾ ਸਰਵਿਸ ਇਲਾਕੇ ਵਿੱਚ ਸਥਿਤ ਹੋਟਲ ਬਿਲਾਸ ਇਨ ਵਿੱਚ ਗੋਲੀਬਾਰੀ ਦੀ ਇੱਕ ਮੰਦਭਾਗੀ ਘਟਨਾ ਵਾਪਰੀ। ਇਸ ਵਿੱਚ ਗੋਲੀ ਲੱਗਣ ਕਾਰਨ 6 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ। ਇੱਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਹੋਟਲ ਬਿਲਾਸ ਇਨ ਦੇ ਲੀਜ਼ ਸਮਝੌਤੇ ਨਾਲ ਜੁੜੇ ਜਾਇਦਾਦੀ ਵਿਵਾਦ ਕਾਰਨ ਵਾਪਰੀ। ਮੁਲਜ਼ਮ ਨੂੰ ਘਟਨਾ ਤੋਂ ਇੱਕ ਘੰਟੇ ਦੇ ਅੰਦਰ ਹੀ ਫੜ ਲਿਆ ਗਿਆ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਗੋਲੀਬਾਰੀ ਤੋਂ ਬਾਅਦ ਭੀੜ-ਭੜੱਕੇ ਵਾਲੇ ਬੋਰਾ ਸਰਵਿਸ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਘਟਨਾ ਸਥਾਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here