ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਅੰਤਰਾਸ਼ਟਰੀ ਯੋਗਾ ਦਿਵਸ ਮਨਾਇਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਸ਼੍ਰੀ ਹਰਦੀਪ ਸਿੰਘ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ, ਉਨ੍ਹਾਂ ਨਾਲ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਿਰੋਜ਼ਪੁਰ ਅਤੇ ਡਾਕਟਰ ਜਸਵੀਰ ਸਿੰਘ ਸਿਵਲ ਜੱਜ ਜੂਨੀਅਰ ਡਵੀਜਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਅਸੀਂ ਅੰਤਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਇਹ ਯੋਗਾ ਦਿਵਸ ਫਿਰੋਜ਼ਪੁਰ ਜਾਂ ਇਕੱਲੇ ਪੰਜਾਬ ਵਿੱਚ ਨਹੀਂ ਸਗੋਂ ਪੂਰੇ ਭਾਰਤ ਵਿੱਚ ਅੱਜ 21 ਜੂਨ ਨੂੰ ਵੱਡੇ ਪੱਧਰ ਤੇ ਮਨਾਇਆ ਗਿਆ । ਇਸ ਦਿਵਸ ਨੂੰ ਮਨਾਉਣ ਦੇ ਇਵਜ਼ ਵਜੋਂ ਅੱਜ ਜ਼ਿਲ੍ਹਾ ਆਯੂਰਵੈਦਿਕ ਅਫਸਰ ਸ਼੍ਰੀ ਨਵਦੀਪ ਸਿੰਘ ਬਰਾੜ ਜੀ ਦੀ ਰਹਿਨੁਮਾਈ ਹੇਠ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਲਵਦੀਪ ਸਿੰਘ ਮੱਕੜ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਯੋਗ ਸੰਸਥਾ ਦੇ ਨੁਮਾਇੰਦੇ ਸ਼੍ਰੀ ਹਰਭਜਨ ਸਿੰਘ ਚਾਵਲਾ ਜੀ ਵਿਸ਼ੇਸ਼ ਟ੍ਰੇਨਰ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ।

Advertisements

ਉਨ੍ਹਾਂ ਨੇ ਜ਼ਿਲ੍ਹਾ ਕਚਹਿਰੀਆਂ ਵਿਖੇ ਜੁਡੀਸ਼ੀਅਲ ਅਫਸਰ, ਜੁਡੀਸ਼ੀਅਲ ਸਟਾਫ, ਏ. ਡੀ. ਆਰ. ਸਟਾਫ ਅਤੇ ਐੱਨ. ਜੀ. ਓ. ਸਾਹਿਬਾਨ ਨੂੰ ਪੂਰੇ 45 ਮਿੰਟ ਯੋਗ ਅਭਿਆਸ ਕਰਵਾਇਆ । ਇਸ ਸਮੇਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਹਰਦੀਪ ਸਿੰਘ ਜੱਜ ਸਾਹਿਬ ਨੇ ਦੱਸਿਆ ਕਿ ਅੱਜ ਦੇ ਅਭਿਆਸ ਸੈਸ਼ਨਜ਼ ਦੌਰਾਨ ਟ੍ਰੇਨਰ ਸਾਹਿਬਾਨਾਂ ਨੇ ਦੱਸਿਆ ਕਿ ਯੋਗ ਭਾਰਤ ਦੀ ਬਹੁਤ ਪੁਰਾਣੀ ਸੱਭਿਅਤਾ ਵਿੱਚੋਂ ਹੈ ਜ਼ੋ ਕਿ ਬੀਤੇ ਸਮੇਂ ਵਿੱਚ ਕਿਤੇ ਅਲੋਪ ਹੋ ਚੁੱਕਾ ਸੀ । ਪਰ ਵਰਤਮਾਨ ਸਮੇਂ ਵਿੱਚ ਵੱਧ ਰਹੀਆਂ ਬਿਮਾਰੀਆਂ ਅਤੇ ਟੈਂਸ਼ਨ ਭਰੀ ਜ਼ਿੰਦਗੀ ਵਿੱਚ ਸਾਨੂੰ ਇਸ ਦੀ ਬਹੁਤ ਲੋੜ ਮਹਿਸੂਸ ਹੋਈ ਤਾਂ ਫਿਰ ਤੋਂ ਭਾਰਤ ਤੇ ਆਯੂਰਵੈਦਿਕ ਵਿਭਾਗ ਨੇ ਇਸ ਨੂੰ ਮੁੜ ਸੁਰਜੀਤ ਕੀਤਾ ਅਤੇ ਹੁਣ ਭਾਰਤ ਦੇ ਬਹੁਤ ਸਾਰੇ ਹਿੱਸੇ ਵਿੱਚ ਇਸ ਦਾ ਬਹੁਤ ਪ੍ਰਸਾਰ ਹੋ ਚੁੱਕਾ ਹੈ ਇਸ ਦੇ ਨਾਲ ਨਾਲ ਇਹ ਪ੍ਰਸਾਰ ਹੁਣ ਉੱਤਰ ਭਾਰਤ ਵਿੱਚ ਵੀ ਹੋਣ ਲੱਗਾ ਹੈ ਜਿਸ ਨਾਲ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋਇਆ ਹੈ । ਇਹ ਸਿਰਫ ਇੱਕ ਦਿਨ ਵਜੋਂ ਨਹੀਂ ਮਨਾਉਣਾ ਚਾਹੀਦਾ ਸਗੋਂ ਸਾਨੂੰ ਇਸ ਨੂੰ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਇਸ ਨੂੰ ਸ਼ਾਮਿਲ ਕਰਨਾ ਉਚਿਤ ਹੋਵੇਗਾ ।

ਇਸ ਉਪਰੰਤ ਡਾਕਟਰ ਜ਼ਸਵੀਰ ਸਿੰਘ ਜੱਜ ਸਾਹਿਬ ਨੇ ਦੱਸਿਆ ਕਿ ਇਹ ਅੱਜ ਅੱਠਵਾਂ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਇਸ ਨੂੰ ਸਿੱਖ ਦੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਤੋਂ ਬਹੁਤ ਸਾਰਾ ਲਾਭ ਲਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਇਹ ਯੋਗਾ ਦਿਵਸ ਸਬ ਡਵੀਜਨ ਪੱਧਰ ਤੇ ਵੀ ਦੋਨੋਂ ਐੱਸ. ਡੀ. ਜੇ. ਐੱਮ ਸਾਹਿਬਾਨ ਦੀ ਰਹਿਨੁਮਾਈ ਹੇਠ ਪੂਰੇ ਵੱਡੇ ਪੱਧਰ ਤੇ ਮਨਾਇਆ ਗਿਆ । ਇਸ ਦੇ ਨਾਲ ਨਾਲ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਿਰੋਜ਼ਪੁਰ ਦੀ ਮੇਜਬਾਨੀ ਹੇਠ ਇਹ ਦਿਵਸ ਕੇਂਦਰੀ ਜੇਲ੍ਹ ਫਿਰੋਜ਼ਪੁਰ, ਡਾਇਟ ਸੰਸਥਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਸਮਰ ਕੈਂਪਾਂ ਵਿੱਚ ਵੀ ਮਨਾਇਆ ਗਿਆ । ਇਸ ਦਿਵਸ ਨੂੰ ਮਨਾਉਣ ਦੇ ਇਵਜ਼ ਵਜੋਂ ਉਪਰੋਕਤ ਦੱਸੇ ਅਦਾਰਿਆਂ ਵਿੱਚੋਂ ਲਗਭਗ 600 ਦੇ ਕਰੀਬ ਵਿਅਕਤੀਆਂ ਨੇ ਇਸ ਯੋਗਾ ਦਿਵਸ ਦੇ ਅਭਿਆਸ ਸੈਸ਼ਨਜ਼ ਵਿੱਚ ਹਿੱਸਾ ਲਿਆ ।

LEAVE A REPLY

Please enter your comment!
Please enter your name here