ਕੌਮੀ ਡਾਕਟਰ ਦਿਵਸ ਤੇ ਪੰਜਾਬ ਸਰਕਾਰ ਵਲੋ ਜਿਲ੍ਹੇ ਦੇ ਤਿੰਨ ਡਾਕਟਰ ਸਨਮਾਨਿਤ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਦਫਤਰ ਸਿਵਲ ਸਰਜਨ ਵਿਖੇ “ਕੌਮੀ ਡਾਕਟਰ ਦਿਵਸ’ਤੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭ ਪਾਤਰੀਆਂ ਨੂੰ ਬੇਹਤਰ ਸਿਹਤ ਸੇਵਾਂਵਾਂ ਦੇਣ ਲਈ ਨੈਸ਼ਨਲ ਹੈਲਥ ਅਥਾਰਟੀ ਅਤੇ ਰਾਜ ਸਿਹਤ ਏਜੰਸੀ ਪੰਜਾਬ ਦੀਆਂ ਸ਼ਿਫਾਰਸ਼ਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਿੰਨ ਡਾਕਟਰਾਂ ਜਿਨਾਂ’ਚ ਬੱਚਿਆਂ ਦੇ ਮਾਹਿਰ ਡਾ.ਹਰਨੂਰ ਕੌਰ, ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ.ਜੋਗਿੰਦਰ ਸਿੰਘ ਅਤੇ ਇਸਤਰੀ ਰੌਗਾਂ ਦੇ ਮਾਹਿਰ ਡਾ.ਵਿਸ਼ਵਵੀਰ ਕੌਰ ਨੂੰ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਵਲੋਂ ਡਾਕਟਰ ਦਿਵਸ’ਤੇ ਪ੍ਰੰਸਸਾਂ ਪੱਤਰ ਦੇਕੇ ਸਨਮਾਨਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਆਹੀਰ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ.ਸੁਨੀਲ ਭਗਤ, ਐਸ.ਐਮ.ੳ ਇੰਚਾਰਜ ਪੀ.ਐਚ.ਸੀ ਪੋਸੀ ਡਾ.ਰਘਬੀਰ ਸਿੰਘ, ਮੈਡੀਕਲ ਅਫਸਰ ਡਾ.ਡੀ.ਪੀ ਸਿੰਘ, ਡਾ.ਰੁਪਿੰਦਰ ਸਿੰਘ, ਡਾ.ਬਲਦੀਪ ਸਿੰਘਅਤੇ ਹੋਰ ਵੀ  ਹਾਜ਼ਰ ਰਹੇ ।

Advertisements

ਇਸ ਮੌਕੇ ਡਾ.ਪਵਨ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਕੌਮੀ ਡਾਕਟਰ ਦਿਵਸ, ਦੇਸ਼ ਸੇਵਾ ਪ੍ਰਤੀ ਡਾਕਟਰਾਂ ਦੀ ਭੂਮਿਕਾ,ਸੇਵਾਵਾਂ ਅਤੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਹਨਾਂ ਦਾ ਧੰਨਵਾਦ ਕਰਨ ਲਈ ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਦੀ ਸ਼ੁਰੂਆਤ ਮਹਾਨ ਡਾਕਟਰ ਬਿਧਾਨ ਚੰਦਰ ਰਾਏ, ਨੂੰ ਸ਼ਰਧਾਂਜਲੀ ਦੇਣ ਲਈ ਸਾਲ 1991 ਵਿੱਚ ਕੀਤੀ ਗਈ ਸੀ ਜਿਹਨਾਂ ਦਾ ਜਨਮ ਅਤੇ ਬਰਸੀ 1 ਜੁਲਾਈ  ਨੂੰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਡਾਕਟਰ ਜ਼ਰੂਰਤਮੰਦ  ਮਰੀਜਾਂ ਨੂੰ ਬਿਨਾਂ ਭੇਦ ਭਾਵ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੇ ਹਨ। ਡਾਕਟਰ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕਰਦੇ ਹਨ ਅਤੇ ਠੀਕ ਕਰਦੇ ਹਨ, ਸਗੋਂ ਦੇਸ਼ ਵਿੱਚ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਿਅਤ ਅਤੇ ਤਿਆਰ ਵੀ ਕਰਦੇ ਹਨ। ਉਨ੍ਹਾਂ ਦੱਸਿਆ  ਕਿ ਕੋਵਿਡ-19 ਮਹਾਂਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ।

LEAVE A REPLY

Please enter your comment!
Please enter your name here