ਕਨ੍ਹੱਈਆ ਦੇ ਕਾਤਲਾਂ ਨੂੰ ਛੇ ਮਹੀਨਿਆਂ ਵਿੱਚ ਸ਼ਰੇਆਮ ਫਾਂਸੀ ਦਿੱਤੀ ਜਾਵੇ: ਦੀਪਕ ਛਾਬੜਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਦੀਪਕ ਛਾਬੜਾ ਨੇ ਕਿਹਾ ਕਿ ਉਦੈਪੁਰ ‘ਚ ਕਨ੍ਹਈਆ ਲਾਲ ਦੇ ਕਾਤਲਾਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਜਨਤਕ ਥਾਂ ‘ਤੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।ਉਦੈਪੁਰ ‘ਚ ਸੀਰੀਆ ਅਤੇ ਅਫਗਾਨਿਸਤਾਨ ਵਾਂਗ ਬਰਬਰਤਾ ਹੋਈ ਹੈ,ਅਜਿਹੀ ਘਟਨਾ ਨਾ ਹੋਵੇ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।ਦੀਪਕ ਛਾਬੜਾ ਨੇ ਕਾਤਲਾਂ ਨੂੰ 6 ਮਹੀਨਿਆਂ ਦੇ ਅੰਦਰ ਜਨਤਕ ਤੌਰ ਤੇ ਫਾਂਸੀ ਦਿਤੇ ਜਾਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਕਨ੍ਹਈਆ ਲਾਲ ਦੀ ਹੱਤਿਆ ਸਿਰਫ ਕੱਟੜਪੰਥੀਆਂ ਨੇ ਇਸ ਲਾਇ ਕੀਤੀ ਕਿਉਂਕਿ ਉਸ ਨੇ ਨੂਪੁਰ ਸ਼ਰਮਾ ਦਾ ਸਟੇਟਸ ਆਪਣੇ ਮੋਬਾਈਲ ‘ਤੇ ਲਗਾਇਆ ਸੀ।ਪਿਛਲੇ ਦਿਨਾਂ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੇ ਖਿਲਾਫ਼ ਜਿਸ ਤਰਾਂ ਕੱਟੜਪੰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਉਨ੍ਹਾਂਦੇ ਪੁਤਲਾ ਫਾਂਸੀ ਤੇ ਟੰਗਕੇ ਕੇ ਆਪਣੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ, ਇਹ ਇਸਦਾ ਨਤੀਜਾ ਹੈ ਕਿ ਕੱਟੜਪੰਥੀਆਂ ਨੇ ਕਨ੍ਹਈਆ ਲਾਲ ਨੂੰ ਬੇਰਹਿਮੀ ਨਾਲ ਮਾਰਨ ਕਰਨ ਦੀ ਹਿੰਮਤ ਕੀਤੀ।ਉਨ੍ਹਾਂ ਰਾਜਸਥਾਨ ਸਰਕਾਰ ਤੇ ਕੇਂਦਰ ਸਰਕਾਰ ਤੋਂ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

Advertisements

ਨਾਲ ਹੀ ਕਿਹਾ ਕਿ ਕਨ੍ਹਈਆ ਲਾਲ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਬਰਤਾ ਸੀਰੀਆ ਅਤੇ ਅਫਗਾਨਿਸਤਾਨ ਵਿੱਚ ਦੇਖਣ ਨੂੰ ਮਿਲਦੀ ਹੈ।ਕਿਹਾ ਕਿ ਮੁਲਜ਼ਮਾਂ ਨੇ ਕਨ੍ਹਈਆ ਲਾਲ ਦੀ ਹੱਤਿਆ ਦਾ ਵੀਡੀਓ  ਬਣਾਕੇ  ਹੋਰ ਲੋਕਾਂ ਨੂੰ ਧਮਕੀਆਂ ਦਿੱਤੀਆਂ।ਇਸ ਨੂੰ ਅੱਤਵਾਦੀ ਘਟਨਾ ਵਾਂਗ ਲੈਂਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।ਸਾਰੇ ਸਬੂਤ ਮੌਜੂਦ ਹਨ।ਇਸ ਘਿਨਾਉਣੀ ਘਟਨਾ ਲਈ ਦੋਵਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਫਾਂਸੀ ਦਿਤੀ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਲਵ ਜੇਹਾਦ ‘ਤੇ ਕਿਹਾ ਕਿ ਇਨ੍ਹਾਂ ਨੂੰ ਇਸ ਤੋਂ ਬਾਜ ਆਉਣਾ ਚਾਹੀਦਾ ਹੈ।ਇਕ ਤਰਫਾ ਪਿਆਰ ਨਹੀਂ ਚੱਲੇਗਾ।ਹਿੰਦੂ ਕਹਿੰਦੇ ਰਹਿਣ ਕਿ ਮੁਸਲਮਾਨ ਸਾਡੇ ਭਰਾ ਹਨ ਅਤੇ ਮੁਸਲਮਾਨ ਦੁਸ਼ਮਣ ਸਮਝਣ,ਅਜਿਹਾ ਨਹੀਂ ਹੋਣਾ ਚਾਹੀਦਾ।

LEAVE A REPLY

Please enter your comment!
Please enter your name here