Wednesday, October 28, 2026
Home Punjab ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲੇ CRPF ਜਵਾਨ ਨਾਲ ਧੱਕਾ, ਪੁਲਿਸ ਨੇ ਧਰਨੇ...

ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲੇ CRPF ਜਵਾਨ ਨਾਲ ਧੱਕਾ, ਪੁਲਿਸ ਨੇ ਧਰਨੇ ਤੋਂ ਚੁੱਕਿਆ, ਪਤਨੀ ਸੜਕ ’ਤੇ ਬੈਠੀ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਨਸ਼ੇ ਨਾਲ ਸਬੰਧਤ ਕਥਿਤ ਸਮੱਗਰੀ ਮਿਲਣ ਦਾ ਦਾਅਵਾ ਕਰਨ ਵਾਲੇ CRPF ਦੇ ਜਵਾਨ ਸੋਨੂੰ ਨੂੰ ਦੇਰ ਰਾਤ ਪੁਲਿਸ ਵੱਲੋਂ ਧਰਨੇ ਤੋਂ ਜ਼ਬਰਦਸਤੀ ਚੁੱਕ ਕੇ ਲਿਜਾਣ ਦੇ ਆਰੋਪ ਲੱਗੇ। ਜਵਾਨ ਦੀ ਪਤਨੀ ਅਨੁਸਾਰ ਦੇਰ ਰਾਤ ਕਰੀਬ 12 ਵੱਜ ਕੇ 33 ਮਿੰਟ ’ਤੇ ਉਸਦੇ ਪਤੀ ਸੋਨੂੰ ਨੂੰ ਪੁਲਿਸ ਗੱਡੀ ਵਿੱਚ ਬਿਠਾ ਕੇ ਲੈ ਗਈ। ਇਸ ਤੋਂ ਬਾਅਦ ਉਸ ਵੱਲੋਂ ਮੁੱਖ ਸੜਕ ’ਤੇ ਬੈਠ ਕੇ ਆਪਣੇ ਪਤੀ ਨੂੰ ਛੱਡਣ ਦੀ ਗੁਹਾਰ ਲਗਾਈ।

Advertisements

ਜਾਣਕਾਰੀ ਅਨੁਸਾਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦਾ ਰਹਿਣ ਵਾਲਾ ਸੋਨੂੰ ਸੀਆਰਪੀ ਵਿੱਚ ਤੈਨਾਤ ਹੈ ਅਤੇ ਉਸ ਦੀ ਪੋਸਟਿੰਗ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਵਿੱਚ ਹੈ। ਉਹ ਛੁੱਟੀ ਲੈ ਕੇ ਇਲਾਜ ਕਰਵਾਉਣ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਹੋਇਆ ਸੀ। ਸੀਆਰਪੀ ਜਵਾਨ ਸੋਨੂੰ ਨੇ ਡੀਐਸਪੀ ਸੰਜੀਵ ਸਿੰਗਲਾ ’ਤੇ ਵੀ ਮਾਰਕੁੱਟ ਕਰਨ ਅਤੇ ਮੋਬਾਈਲ ਫੋਨ ਖੋਹਣ ਦੇ ਆਰੋਪ ਲਗਾਏ ਹਨ। ਉਸ ਨੇ ਸਬੰਧਤ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ, ਇਨ੍ਹਾਂ ਆਰੋਪਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਇਸ ਤਾਜ਼ਾ ਘਟਨਾਕ੍ਰਮ ਬਾਰੇ ਪੁਲਿਸ ਦਾ ਅਧਿਕਾਰਤ ਪੱਖ ਸਾਹਮਣੇ ਆਉਣਾ ਬਾਕੀ ਹੈ।

ਇਸ ਮਾਮਲੇ ਸਬੰਧੀ ਚੌਂਕੀ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ, “ਇਹ ਮਿਲਟਰੀ ਦਾ ਜਵਾਨ ਹੈ ਅਤੇ ਇਹ 18 ਨੰਬਰ ਵਾਰਡ ਵਿੱਚ ਦਾਖਲ ਸੀ। ਡਾਕਟਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਉਸ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਜਦੋ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕਿ ਇਸ ਨੂੰ ਉਸਦੇ ਅਧਿਕਾਰੀ ਵਾਪਸ ਬੁਲਾ ਰਹੇ ਹਨ, ਪਰ ਇਹ ਧੱਕੇ ਨਾਲ ਕਹਿ ਰਿਹਾ ਕਿ ਉਸ ਨੂੰ 15-20 ਦਿਨਾਂ ਦੇ ਆਰਾਮ ਕਰਨ ਲਈ ਕਹਿ ਦਿੱਤਾ ਜਾਵੇ। ਪਰ ਡਾਕਟਰਾਂ ਨੇ ਉਸ ਨੂੰ ਅਜਿਹੀ ਕੋਈ ਸਲਾਹ ਨਹੀਂ ਦਿੱਤੀ। ਦੂਜਾ ਜੋ ਚਿੱਟੇ ਦਾ ਮਾਮਲਾ ਹੈ, ਸਰਿੱਜਾਂ, ਹੋਰ ਨਸ਼ੇ ਦੇ ਪੈਕੇਟ ਵਗੈਰਾ ਕੁੜੇਦਾਨ ਵਿੱਚ ਪਏ ਸਨ । ਉਸ ਨੂੰ ਜਵਾਨ ਨੇ ਆਪ ਹੀ ਬਾਹਰ ਸੁੱਟ ਕੇ ਉਸਦੀ ਵੀਡੀਓ ਬਣਾ ਲਈ। ਜਦੋ ਉਸ ਨੂੰ ਡਾਕਟਰਾਂ ਨੇ ਰੈਸਟ ਨਹੀਂ ਦਿੱਤੀ ਤਾਂ ਕਰਕੇ ਉਸ ਨੇ ਅਜਿਹਾ ਕੀਤਾ। ਪਿਛਲੇ 5 ਦਿਨਾਂ ਤੋਂ ਉਹ ਹਸਪਤਾਲ ਵਿੱਚ ਦਾਖਲ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਕਿਸੇ ਵੀ ਧਿਰ ਵੱਲੋਂ ਸ਼ਿਕਾਇਤ ਨਹੀਂ ਆਈ ਹੈ।”

LEAVE A REPLY

Please enter your comment!
Please enter your name here