Wednesday, October 28, 2026
Home Punjab ਦੁਸ਼ਹਿਰਾ ਮੇਲੇ ਤੋਂ ਪਰਤ ਰਹੇ ਨੌਜਵਾਨਾਂ ਨਾਲ ਭਰੀ ਬੱਸ ਖੱਡ ‘ਚ ਡਿੱਗੀ,...

ਦੁਸ਼ਹਿਰਾ ਮੇਲੇ ਤੋਂ ਪਰਤ ਰਹੇ ਨੌਜਵਾਨਾਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 4 ਦੀ ਮੌ-ਤ, ਕਈ ਜ਼ਖ਼ਮੀ

ਰੋਪੜ (ਦ ਸਟੈਲਰ ਨਿਊਜ਼)। ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਤੇ ਪਿੰਡ ਦੇਹਣੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਕੁੱਲੂ ਦੇ ਦੁਸ਼ਹਿਰਾ ਮੇਲੇ ਵਿੱਚ ਸਾਊਂਡ ਸਿਸਟਮ ਲਗਾ ਕੇ ਵਾਪਸ ਪਰਤ ਰਹੀ ਰੋਪੜ ਦੀ ‘ਪੰਜਾਬ ਸਾਊਂਡ’ ਦੀ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ਸਾਊਂਡ ਰੋਪੜ ਦੇ ਮਾਲਕ ਹਰਜਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗੱਡੀ ਵਿੱਚ ਚਾਰ ਵਿਅਕਤੀ ਸਵਾਰ ਸਨ। ਇਹ ਸਾਰੇ ਲੋਕ ਕੁੱਲੂ ਦੇ ਦੁਸ਼ਹਿਰਾ ਮੇਲੇ ਵਿੱਚ ਸਾਊਂਡ ਸਿਸਟਮ ਲਗਾਉਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਗੱਡੀ ਦਾ ਡਰਾਈਵਰ ਅਤੇ ਬਾਕੀ ਤਿੰਨ ਵਿਅਕਤੀ ਲੇਬਰ ਦਾ ਕੰਮ ਕਰਨ ਵਾਲੇ ਦੱਸੇ ਜਾ ਰਹੇ ਹਨ।

Advertisements

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਅਤੇ ਐੱਨ.ਐੱਚ.ਏ.ਆਈ. ਦੇ ਟੋਲ ਪਲਾਜ਼ਾ ਗਰਾ ਮੋੜਾ ਦੇ ਕਰਮਚਾਰੀਆਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮੌਕੇ ਤੇ ਐਂਬੂਲੈਂਸ ਵੀ ਪਹੁੰਚ ਗਈ। ਡੂੰਘੀ ਖੱਡ ਵਿੱਚ ਡਿੱਗੀ ਗੱਡੀ ਵਿੱਚੋਂ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਸਥਾਨਕ ਲੋਕਾਂ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਸਬੰਧੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਰਾਹੁਲ ਸ਼ਰਮਾ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਚਾਰੇ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਈਆਂ ਗਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here