ਜਿੰਦਗੀ ਸਫਲ ਬਣਾਉਂਣ ਦਾ ਮੂਲ ਮੰਤਰ ਹਾਰਡਵਰਕ, ਹਾਰਡਵਰਕ ਅਤੇ ਹਾਰਡਵਰਕ: ਡਿਪਟੀ ਕਮਿਸ਼ਨਰ

ਪਠਾਨਕੋਟ(ਦ ਸਟੈਲਰ ਨਿਊਜ਼): ਵਿਦਿਆਰਥੀ ਦਾ ਅਪਣੇ ਜੀਵਨ ਵਿੱਚ ਇੱਕ ਹੀ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਦਿਲ ਲਗਾ ਕੇ ਪੜਾਈ ਕਰੇ, ਅਪਣੇ ਮਾਪਿਆਂ ਦੇ ਸੁਪਨੇ ਅਤੇ ਅਪਣੇ ਉਦੇਸ ਨੂੰ ਪੂਰਾ ਕਰਕੇ ਸਮਾਜ ਅੰਦਰ ਅਪਣੀ ਇੱਕ ਪਹਿਚਾਣ ਬਣਾਵੇ। ਇਹ ਪ੍ਰਗਟਾਵਾ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀਆਂ ਬਾਹਰਵੀਂ ਕਲਾਸ ਦੀਆਂ ਵਿਦਿਆਰਥਣਾਂ ਨਾਲ ਇੱਕ ਵਿਸੇਸ ਗੋਸਟੀ ਦੋਰਾਨ ਕੀਤਾ। ਜਿਕਰਯੋਗ ਹੈ ਕਿ ਜਿਲ੍ਹਾ ਰੋਜਗਾਰ ਦਫਤਰ ਵਿਖੇ ਵਿਦਿਆਰਥੀਆਂ ਦਾ ਮਾਰਗ ਦਰਸਨ ਕਰਨ ਲਈ ਵਿਸੇਸ ਤੋਰ ਤੇ ਵਰਕਸਾਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਦੇ ਚਲਦਿਆਂ ਅੱਜ ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਹਰਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਸਪੈਸਲ ਵਿਜਟ ਰੱਖੀ ਗਈ ਸੀ। ਵਰਕਸਾਪ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੇ ਅਪਣੇ ਦਫਤਰ ਵਿਖੇ ਵਿਦਿਆਰਥਣਾਂ ਨਾਲ  ਵਿਸੇਸ ਵਿਚਾਰ ਗੋਸਟੀ ਕੀਤੀ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਅਪਣਾ ਇੱਕ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਉਸ ਉਦੇਸ ਨੂੰ ਪੂਰਾ ਕਰਨ ਦੇ ਲਈ ਪੂਰੀ ਲਗਨ ਨਾਲ ਪੜਾਈ ਕਰਨੀ ਚਾਹੀਦੀ ਹੈ ਤਾਂ ਜੋ ਜਿੰਦਗੀ ਨੂੰ ਇੱਕ ਵੱਖਰੀ ਦਿਸਾ ਪ੍ਰਦਾਨ ਹੋ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਬਹੁਤ ਸਾਰੇ ਮੋਕੇ ਹੁੰਦੇ ਹਨ ਅਪਣੀ ਜਿੰਦਗੀ ਨੂੰ ਨਿਖਾਰਨ ਦੇ ਲਈ । ਸਿੱਖਿਆ ਜੋ ਕਿ ਸਾਡੇ ਵਿਅਕਤੀਤਵ ਵਿੱਚ ਨਿਖਾਰ ਲਿਆਂਉਂਦੀ ਹੈ ਅਤੇ ਇਸ ਦੇ ਨਾਲ ਨਾਲ ਹੀ ਸਮਾਜ ਅੰਦਰ ਖੜੇ ਹੋਣ ਦੇ ਯੋਗ ਵੀ ਬਣਾਉਂਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕਰਦਿਆਂ ਅਪਣੇ ਅਤੇ ਹੋਰ ਮਹਾਨ ਸਖਸੀਅਤਾਂ ਦੀਆਂ ਜੀਵਨੀਆਂ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਸਰਕਾਰੀ ਸਕੂਲਾਂ ਅੰਦਰ ਪੜ ਕੇ ਵੀ ਅਪਣੇ ਉਦੇਸ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਸਫਲ ਬਣਾਉਂਣ ਲਈ ਤਿੰਨ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਇਹ ਹੀ ਸਫਲ ਜਿੰਦਗੀ ਦਾ ਮੁਲ ਮੰਤਰ ਹੈ ਹਾਰਡਵਰਕ-ਹਾਰਡਵਰਕ ਅਤੇ ਹਾਰਡਵਰਕ। ਉਨ੍ਹਾਂ ਕਿਹਾ ਕਿ ਹਾਰਡਵਰਕ ਕਰਕੇ ਹੀ ਅਸੀਂ ਅਪਣੀ ਮੰਜਿਲ ਤੱਕ ਪਹੁੰਚ ਸਕਦੇ ਹਾਂ। ਇਸ ਮੋਕੇ ਤੇ ਵਿਦਿਆਰਥਣਾਂ ਨੇ ਵੀ ਅਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਵਿਸੇਸ ਹੈ ਕਿ ਉਨ੍ਹਾਂ ਨੂੰ ਡਿਪਟੀ ਕਮਿਸਨਰ ਪਠਾਨਕੋਟ ਤੋਂ ਬਹੁਤ ਕੂਝ ਸਿੱਖਣ ਨੂੰ ਮਿਲਿਆ।

Advertisements

LEAVE A REPLY

Please enter your comment!
Please enter your name here