Wednesday, October 28, 2026
Home Editorial ਪੰਜਾਬ ਵਿੱਚ ਵੱਧ ਰਹੇ ਗੈਂਗਵਾਰ ਅਤੇ ਨਸ਼ੇ ਦੀ ਸਮੱਸਿਆ: ਖਤਰੇ ਵਿਚ ਪੰਜਾਬ...

ਪੰਜਾਬ ਵਿੱਚ ਵੱਧ ਰਹੇ ਗੈਂਗਵਾਰ ਅਤੇ ਨਸ਼ੇ ਦੀ ਸਮੱਸਿਆ: ਖਤਰੇ ਵਿਚ ਪੰਜਾਬ ਦੀ ਨੌਜਵਾਨੀ ਅਤੇ ਸਭਿਆਚਾਰ

ਮੈਂ ਤੁਹਾਡੇ ਲੋਕਪ੍ਰਿਯ ਅਖਬਾਰ/ਚੈਨਲ ਦੇ ਰਾਹੀਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਪੰਜਾਬ ਦੀ ਬਹੁਤ ਹੀ ਗੰਭੀਰ ਹੁੰਦੀ ਸਥਿਤੀ ਵੱਲ ਦਿਵਾਉਣਾ ਚਾਹੁੰਦਾ ਹਾਂ। ਅੱਜ ਕੱਲ੍ਹ ਪੰਜਾਬ, ਜੋ ਗੁਰੂਆਂ, ਪੀਰਾਂ ਅਤੇ ਯੋਧਿਆਂ ਦੀ ਧਰਤੀ ਕਹਾਉਂਦੀ ਸੀ, ਉਹ ਇੱਕ ਗੈਂਗਵਾਰ ਅਤੇ ਨਸ਼ੇ ਦੀ ਸਮੱਸਿਆ ਦਾ ਮੁੱਖ ਕੇਂਦਰ ਬਣ ਗਿਆ ਹੈ। ਜਿੱਥੇ ਅੱਜ ਕੱਲ੍ਹ ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ।

ਇਸ ਦੀ ਤਾਂ ਇੱਕ ਕੁਝ ਦਿਨ ਪਹਿਲਾਂ ਦੀ ਉਦਾਹਰਨ ਪਰਵਿੰਦਰ ਝੋਟਾ ਹੈ, ਜਿਸਨੂੰ ਦਿਨੇ ਹੀ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਦੋਂ ਅਸੀਂ ਸਵੇਰੇ ਅਖਬਾਰ ਜਾਂ ਆਪਣੇ ਫੋਨ ਵਿੱਚ ਖਬਰਾਂ ਦੇਖਦੇ ਹਾਂ ਤਾਂ ਇੱਕ ਜਾਂ ਦੋ ਖਬਰਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸਾਨੂੰ ਕਤਲਾਂ ਬਾਰੇ ਜ਼ਰੂਰ ਕੋਈ ਨਾ ਕੋਈ ਖਬਰ ਪੜਨ ਨੂੰ ਮਿਲ ਜਾਂਦੀ ਹੈ।

ਪੰਜਾਬ ਵਿੱਚ ਸਰਕਾਰ ਵੱਲੋਂ ਚਲਾਏ ਯੁੱਧ ਨਸ਼ੇ ਵਿਰੁੱਧ ਅਭਿਆਨ ਦਾ ਬਹੁਤ ਵਧੀਆ ਅਸਰ ਨਹੀਂ ਦਿਖ ਰਿਹਾ। ਨਸ਼ੇ ਤਾਂ ਪੰਜਾਬ ਵਿੱਚ ਹੁਣ ਆਮ ਬਣੀ ਜਾ ਰਹੇ ਹਨ। ਜੇਕਰ ਅਸੀਂ ਪੇਂਡੂ ਇਲਾਕੇ ਵਿੱਚ ਚਲੇ ਜਾਈਏ ਤਾਂ ਹਰ ਦੂਜੇ ਜਾਂ ਤੀਸਰੇ ਘਰ ਵਿੱਚ ਇੱਕ ਨਾ ਇੱਕ ਅਜਿਹਾ ਮੈਂਬਰ ਹੁੰਦਾ ਹੈ ਜੋ ਨਸੇ ਦੀ ਦਲਦਲ ਵਿੱਚ ਫਸਿਆ ਮਿਲ ਜਾਂਦਾ ਹੈ। ਇਹੀ ਹਾਲ ਸ਼ਹਿਰੀ ਇਲਾਕਿਆਂ ਦਾ ਵੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਸਰਕਾਰ ਦੀ ਰੋਕ ਦੇ ਬਾਵਜੂਦ ਪੰਜਾਬੀ ਗਾਣਿਆਂ ਵਿੱਚ ਨਸ਼ੇ ਅਤੇ ਗੈਂਗਵਾਰ ਨੂੰ ਸਟੇਟਸ ਸਿੰਬਲ ਦੀ ਤਰਾਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਕਾਰਣ ਸਾਡੇ ਨੌਜਵਾਨਾਂ ਵਿਚ ਭਟਕਾ ਦੀ ਸਥਿਤੀ ਪੈਦਾ ਹੋ ਰਹੀ ਹੈ ਅਤੇ ਉਹ ਆਪਣੇ ਜੀਵਨ ਦਾ ਅਸਲ ਟੀਚਾ ਭੁੱਲ ਕੇ ਗਾਣੇਆਂ ਵਿਚ ਦਿਖਾਏ ਕਰੈਕਟਰ ਵਰਗਾ ਬਣਨ ਦੀ ਦੌੜ ਵਿਚ ਸ਼ਾਮਿਲ ਹੋ ਰਹੇ ਹਨ। ਜੋ ਉਹਨਾਂ ਨੂੰ ਗਲਤ ਰਾਹੇ ਪਾ ਰਿਹਾ ਹੈ।

ਕੀ ਸਾਡੀ ਸਰਕਾਰ ਨੂੰ ਸਿਰਫ ਵੋਟਾਂ ਨਾਲ ਹੀ ਮਤਲਬ ਹੈ? ਉਹਨਾਂ ਨੂੰ ਇਹਨਾਂ ਸਭ ਬਾਰੇ ਜਲਦੀ ਤੋਂ ਜਲਦੀ ਕਦਮ ਚੁੱਕਣੇ ਚਾਹੀਦੇ ਹਨ। ਨਹੀਂ ਤਾਂ ਜੋ ਪੰਜਾਬ ਯੋਧਿਆਂ ਦੀ ਧਰਤੀ ਹੈ, ਉਹ ਸਿਰਫ *ਗੁੰਡਿਆਂ ਅਤੇ ਨਸ਼ਿਆਂ ਦਾ ਕੇਂਦਰ* ਬਣ ਜਾਵੇਗੀ ਅਤੇ ਬਾਹਰੀ ਤਾਕਤਾਂ ਜੋ ਪੰਜਾਬ ਵਿਚ ਬਾਹਰੋਂ ਆ ਕੇ ਰਹਿ ਰਹੇ ਹਨ, ਉਹਨਾਂ ਦਾ ਰਾਜ ਹੋ ਜਾਵੇਗਾ ਅਤੇ ਪੰਜਾਬੀ ਸਭਿਆਚਾਰ ਕਿਤਾਬਾਂ ਵਿਚ ਹੀ ਪੜਨ ਨੂੰ ਮਿਲੇਗਾ। ਜਾਂ ਅਸੀ ਇਹ ਵੀ ਕਹੀ ਸਕਦੇ ਹਾਂ ਕਿ ਇਸ ਵੱਧ ਰਹੀ ਸਮੱਸਿਆ ਨੂੰ ਰੋਕਣ ਲਈ ਸਾਰਥਕ ਢੰਗ ਨਾਲ ਕਦਮ ਚੁੱਕਣ ਦੀ ਜਰੂਰਤ ਹੈ ਅਤੇ ਇਸ ਲਈ ਰਾਜਸੀ ਪਾਰਟੀਆਂ ਨੂੰ ਆਪਣੇ ਰਾਜਸੀ ਮਨੋਰਥ ਭੁੱਲ ਕੇ ਇਕਜੁਟ ਹੋ ਕੇ ਅੱਗੇ ਆਉਣ ਦੀ ਲੋੜ ਹੈ ਅਤੇ ਇਸ ਲਈ ਸੱਤਾ ਦਾ ਸੁੱਖ ਅਤੇ ਲਾਲਚ ਛਡਣਾ ਵੀ ਮੁੱਖ ਹੈ।

ਧੰਨਵਾਦ।
ਮਹਕ (ਵਿਦੀਆਰਥਣ)
ਪੱਤਰਕਾਰੀ ਵਿਭਾਗ
ਲਾਇਲਪੁਰ ਖ਼ਾਲਸਾ ਕਾਲੇਜ, ਜਲੰਧਰ

Advertisements

LEAVE A REPLY

Please enter your comment!
Please enter your name here