ਸੈਨਿਕ ਮਨਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਨੌਸ਼ਹਿਰਾ ਨਾਲਬੰਦਾ ਵਿਖੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲ੍ਹਾ ਪਠਾਨਕੋਟ ਦੇ ਪਿੰਡ ਨੌਸ਼ਹਿਰਾ ਨਾਲ ਬੰਦਾ ਵਿੱਚ ਉਸ ਸਮੇਂ ਮਾਹੋਲ ਬਹੁਤ ਹੀ ਗਮਗੀਨ ਹੋ ਗਿਆ ਜਦੋਂ ਇੱਕ ਸੈਨਿਕ ਜਵਾਨ ਦੀ ਲਾਸ਼ ਪਿੰਡ ਵਿਖੇ ਪਹੁੰਚੀ। ਜਵਾਨ ਦੇ ਪਰਿਵਾਰਿਕ ਮੈਂਬਰਾਂ ਦੀਆਂ ਚੀਕਾਂ ਨਾਲ ਪੂਰੇ ਪਿੰਡ ਅੰਦਰ ਦੁੱਖ ਦੀ ਲਹਿਰ ਦੋੜ ਗਈ। ਪਿੰਡ ਨੋਸ਼ਹਿਰਾ ਨਾਲਬੰਦਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ  ਨੇ ਦੱਸਿਆ ਕਿ ਮਨਿੰਦਰ ਸਿੰਘ ਸਪੁੱਤਰ  ਸ. ਹਰਬੰਸ ਸਿੰਘ ਜਿਸ ਜੋ ਕਿ ਕਰੀਬ ਦੋ ਸਾਲ ਪਹਿਲਾ 307 ਮੀਡੀਅਮ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਅਰਣਾਚਲ ਪ੍ਰਦੇਸ ਵਿਖੇ ਪੋਸਟਿਡ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ ਦਿਨੀ ਛੁੱਟੀ ਆਇਆ ਹੋਇਆ ਸੀ ਅਤੇ ਬੁੱਧਵਾਰ ਨੂੰ ਅਪਣੀ ਯੂਨਿਟ ਵਿੱਚ ਵਾਪਸ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਘਰ ਤੋਂ ਮੋਟਰਸਾਇਕਲ ਤੇ ਗਿਆ ਸੀ ਅਤੇ ਉਸ ਨੇ ਦਸੂਹਾ ਦੇ ਨਜਦੀਕ ਪਿੰਡ ਤੇਰੀਕੇਆਨਾ ਵਿਖੇ ਅਪਣੀ ਭੂਆ ਦੇ ਘਰ ਮੋਟਰਸਾਇਕਲ ਲਗਾ ਕੇ ਅਰਣਾਚਲ ਪ੍ਰਦੇਸ ਲਈ ਰਵਾਨਾ ਹੋਣਾ ਸੀ।

Advertisements

ਜਿਵੈਂ ਹੀ ਮਨਿੰਦਰ ਸਿੰਘ ਮੁਕੇਰੀਆਂ ਨਜਦੀਕ ਪਹੁੰਚਿਆ ਤਾਂ ਇੱਕ ਸੜਕ ਦੁਰਘਟਣਾਂ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਮਨਿੰਦਰ ਸਿੰਘ ਦੀ ਹਾਲਕ ਹੋਰ ਗੰਭੀਰ ਹੋ ਗਈ ਅਤੇ ਸਿਵਲ ਹਸਪਤਾਲ ਵੱਲੋਂ ਮਨਿੰਦਰ ਸਿੰਘ ਨੂੰ ਐਮ.ਐਚ. ਹਸਪਤਾਲ ਪਠਾਨਕੋਟ ਵਿਖੇ ਰੇਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੋਰਾਨ ਮਨਿੰਦਰ ਦੀ ਕਰੀਬ 4-5 ਵਜੇ ਮੋਤ ਹੋ ਗਈ। ਜਿਕਰਯੋਗ ਹੈ ਕਿ ਸੈਨਿਕ ਮਨਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ਅੱਜ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੋਸ਼ਹਿਰਾ ਨਾਲਬੰਦਾ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਕਰ ਦਿੱਤਾ ਗਿਆ। ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਯਸਪਾਲ ਸਿੰਘ ਬਾਜਵਾ, ਵਿਭੂਤੀ ਸਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਭਿੱਜੀਆਂ ਅੱਖਾਂ ਨਾਲ ਸੈਨਿਕ ਮਨਿੰਦਰ ਸਿੰਘ ਨੂੰ ਸ਼ਰਧਾ ਦਾ ਫੁੱਲ ਭੇਂਟ ਕਰਕੇ ਨਮਨ ਕੀਤਾ।

LEAVE A REPLY

Please enter your comment!
Please enter your name here