ਡਾਕੂਮੈਂਟਰੀ ਕਾਲੀ ਦੇ ਵਿਰੋਧ ‘ਚ ਆਈ ਭਾਜਪਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਡਾਕੂਮੈਂਟਰੀ ਕਾਲੀ ਵਿੱਚ ਸਨਾਤਨ ਧਰਮ ਦੀ ਦੇਵੀ ਮਾਂ ਕਾਲੀ ਦੇ ਪੋਸਟਰ ਨਾਲ ਛੇੜਛਾੜ ਕਾਰਨ ਲੋਕਾਂ ਵਿੱਚ ਰੋਸ ਹੈ। ਲੋਕ ਹੁਣ ਸੜਕਾਂ ਤੇ ਉਤਾਰ ਆਏ ਹਨ। ਇਸ ਦੇ ਨਾਲ ਹੀ ਹਿੰਦੂ ਸੰਗਠਨਾਂ ਵੱਲੋਂ ਵੀ ਡਾਇਰੈਕਟਰ ਲੀਨਾ ਖ਼ਿਲਾਫ਼ ਜਿਥੇ ਹਿੰਦੂ ਸੰਗਠਨਾਂ ਦੇ ਲੋਕ ਨਾਅਰੇਬਾਜ਼ੀ ਕਰ ਰਹੇ ਹਨ ਉਥੇ ਹੀ ਡਾਇਰੈਕਟਰ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਹਿੰਦੂ ਗਠਨਾਂ ਦੇ ਲੋਕ ਕਰ ਰਹੇ ਹਨ।ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਲੀਨਾ ਵੱਲੋਂ ਬਣਾਈ ਗਈ ਡਾਕੂਮੈਂਟਰੀ ਫਿਲਮ ਕਾਲੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਆਈ ਹੈ।

Advertisements

ਜਿਸ ਵਿੱਚ ਮਾਂ ਕਾਲੀ ਨੂੰ ਸਿਗਰਟ ਪੀਂਦੀ ਦਿਖਾਇਆ ਗਿਆ ਹੈ।ਇਹ ਬਹੁਤ ਹੀ ਗੰਭੀਰ ਵਿਸ਼ਾ ਹੈ।ਇਸ ਰਾਹੀਂ ਹਿੰਦੂ ਸਮਾਜ ਦੇ ਦੇਵੀ-ਦੇਵਤਿਆਂ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਬਣਾ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਅਗਰਵਾਲ ਨੇ ਕਿਹਾ ਕਿ ਲੀਨਾ ਨਚਨੀਆ ਕਹਿੰਦੀ ਹੈ ਕਿ ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਹੈ।ਪਾਰ ਉਨ੍ਹਾਂਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਿੰਦੂਆਂ ਦੇ ਕੋਲ ਵੀ ਗੁਆਉਣ ਲਈ ਕੁਝ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਹਿੰਦੂ ਦੇਵੀ-ਦੇਵਤਿਆਂ ਨਾਲ ਛੇੜਛਾੜ ਕਰਦਾ ਹੈ ਤਾਂ ਇਸ ਦਾ ਨਤੀਜਾ ਵੀ ਬਹੁਤ ਮਾੜਾ ਹੋਵੇਗਾ।ਉਨ੍ਹਾਂ ਕਿਹਾ ਕਿ ਜੋ ਕਾਨੂੰਨ ਅੱਤਵਾਦੀਆਂ ਲਈ ਬਣਾਇਆ ਗਿਆ ਹੈ,ਉਸੇ ਕਾਨੂੰਨ ਤਹਿਤ ਧਰਮ ਦੇ ਖਿਲਾਫ ਬੋਲਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ,ਤਾਂ ਜੋ ਕੋਈ ਵੀ ਕਿਸੇ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦੀ ਹਿੰਮਤ ਨਾ ਕਰ ਸਕੇ।ਅਗਰਵਾਲ ਨੇ ਕਾਲੀ ਡਾਕੂਮੈਂਟਰੀ /ਫਿਲਮਾਂ ਦੇ ਪ੍ਰਸਾਰਣ ਤੋਂ ਪਹਿਲਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਆਸਥਾ ਅਤੇ ਸ਼ਰਧਾ ਦੀ ਪ੍ਰਤੀਕ ਮਾਂ ਕਾਲੀ,ਨੂੰ ਸਿਗਰਟ ਪੀਂਦੀ ਦਿਖਾ ਕੇ ਬਹੁਗਿਣਤੀ ਸਮਾਜ ਨੂੰ ਅਪਮਾਨਿਤ ਕੀਤਾ ਗਿਆ ਹੈ। ਭਾਜਪਾ ਇਸ ਦੀ ਸਖ਼ਤ ਨਿਖੇਧੀ ਕਰਦੀ ਹੈ।ਅਗਰਵਾਲ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਬਾਰੇ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਧਰਮ ਨੂੰ ਵਪਾਰ ਬਣਾ ਕੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ।ਅਜਿਹੇ ਲੋਕਾਂ ਖਿਲਾਫ ਰਸੁਕਾ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਕੁਝ ਲੋਕ ਜਾਣਬੁੱਝ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ‘ਤੇ ਤੁਲੇ ਹੋਏ ਹਨ ।ਅਜਿਹੇ ਲੋਕਾਂ ਤੇ ਰਸੁਕਾ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਫਿਲਮ ਨਾਲ ਜੁੜੇ ਹਰ ਦੋਸ਼ੀ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here