ਸ਼ਿਵਸੈਨਾ ਬਾਲ ਠਾਕਰੇ ਨੇ ਇੱਕ ਪੰਜਾਬੀ ਅਖਬਾਰ ਦੀਆਂ ਕਾਪੀਆਂ ਸਾੜੀਆਂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਸ਼ਿਵਸੈਨਾ ਬਾਲ ਠਾਕਰੇ ਦੇ ਜਿਲਾ ਪ੍ਰਧਾਨ ਦੀਪਕ ਮਦਾਨ ਤੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਸੰਦੀਪ ਪੰਡਿਤ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਸਵੇਰ ਨੂੰ ਸਤਿ ਨਰਾਇਣ ਮੰਦਿਰ ਚੌਕ ਤੇ ਸ਼ਿਵ ਸੈਨਿਕਾਂ ਦੇ ਵੱਡੇ ਹਜ਼ੂਮ ਨਾਲ ਇਕੱਤਰ ਹੋਕੇ ਇੱਕ ਪੰਜਾਬੀ ਅਖਬਾਰ ਦੀਆਂ ਕਾਪੀਆਂ ਸਾੜੀਆਂ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ।

Advertisements

ਇਸ ਮੌਕੇ ਜਿਲਾ ਪ੍ਰਧਾਨ ਦੀਪਕ ਮਦਾਨ ਨੇ ਦੱਸਿਆ ਕਿ ਬੀਤੇ ਦਿਨੀ ਮਾਤਾ ਚਿੰਤਪੂਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਤੇ ਮੱਥਾ ਟੇਕਣ ਲਈ ਸੁਖਬੀਰ ਸਿੰਘ ਬਾਦਲ ਆਪਣੇ ਸਾਥੀ ਲੀਡਰਾਂ ਨਾਲ ਗਏ ਸਨ ਤੇ ਉਸ ਗੱਲ ਦੀ ਬੜੀ ਘਟੀਆ ਢੰਗ ਨਾਲ ਖਬਰ ਬਣਾਕੇ ਅਖਬਾਰ ਵਿਚ ਲਗਾਈ ਹੈ ਜੋ ਹਿੰਦੂ ਸਿੱਖ ਏਕਤਾ ਦੇ ਪਿਆਰ ਨੂੰ ਖਰਾਬ ਕਰਨ ਦੀ ਸਾਜਿਸ਼ੀ ਖ਼ਬਰ ਹੈ ਅਸੀਂ ਪੁਰਜ਼ੋਰ ਸ਼ਬਦਾਂ ‘ਚ ਇਸਦੀ ਨਿਖੇਦੀ ਕਰਦੇ ਹਾਂ ਤੇ ਪ੍ਰਸ਼ਾਸ਼ਨ ਵਲੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ।

LEAVE A REPLY

Please enter your comment!
Please enter your name here