ਲਖੀਮਪੁਰ ਖੀਵੀ ਕਤਲਕਾਂਡ ਨੇ ਬਾਬਰ ਦਾ ਜਬਰ ਜ਼ੁਲਮ ਲੋਕਾਂ ਨੂੰ ਯਾਦ ਦਿਵਾਇਆ: ਪਮ ਖੁਸ਼

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਲਖੀਮਪੁਰ ਖੀਵੀ ਵਿਖੇ ਭਾਜਪਾ ਮੰਤਰੀ ਦੇ ਬੇਟੇ ਵਲੋਂ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਕਤਲਕਾਂਡ ਨੇ ਬਾਬਰ ਦਾ ਜ਼ੁਲਮ ਯਾਦ ਦਿਵਾ ਦਿੱਤਾ ਹੈ ਉਕਤ ਸ਼ਬਦ ਉੱਘੇ ਸਮਾਜਸੇਵੀ ਤੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਬੰਨੁ ਪਮ ਖੁਸ਼ ਨੇ ਕਹੇ ਕਪੂਰਥਲਾ ਵਿਚ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਮ ਖੁਸ਼ ਨੇ ਕਿਹਾ ਕਿ ਦੇਸ਼ ਅੰਦਰ ਕਿਸਾਨਾਂ ਦਾ ਸ਼ਾਂਤਮਈ ਵਿਰੋਧ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਪਰੰਤੂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਦੀ ਬਜਾਏ ਕਿਸਾਨਾ ਉਪਰ ਹੀ ਤਦਸ਼ਦ ਕਰ ਰਹੀ ਹੈ ਥੋੜੇ ਦਿਨ ਪਹਿਲੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਵੀ ਵਿਖੇ ਭਾਜਪਾ ਦੇ ਇਕ ਮੰਤਰੀ ਦੇ ਬੇਟੇ ਨੇ ਆਪਣੀ ਗੱਡੀ ਮੋਹਰੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੱਡੀ ਚੜਾਕੇ ਕਿਸਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ।

Advertisements

ਜਿਸ ਵਿਚ ਇਕ ਸਥਾਨਕ ਪਤਰਕਾਰ ਵੀ ਮੌਜੂਦ ਸੀ ਇਸ ਨ ਰਸਨਹਾਰ ਨੇ ਇਤਿਹਾਸ ਨੂੰ ਯਾਦ ਦਵਾ ਦਿੱਤਾ ਕਿ ਕਿੰਵੇਂ ਬਾਬਰ ਨੇ ਜਬਰ ਜ਼ੁਲਮ ਨਾਲ ਹਿੰਦੁਸਤਾਨ ਦੇ ਲੋਕਾਂ ਤੇ ਤਸ਼ੱਦਦ ਕੀਤਾ ਸੀ ਓਹੀ ਕੰਮ ਦੇਸ਼ ਦੀ ਤੇ ਯੂ ਪੀ ਦੀ ਬੀ ਜੇ ਪੀ ਸਰਕਾਰ ਕਰ ਰਹੀ ਹੈ। ਪਮ ਖੁਸ਼ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਲਖੀਮ ਪੁਰ ਖੀਵੀ ਕਤਲਕਾਂਡ ਦੇ ਮੁਲਜ਼ਮਾਂ ਤੇ ਸਖਤ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਜੇਲ ਵਿਚ ਸੁਟਿਆ ਜਾਵੇ ਜੇਕਰ ਮੁਲਜ਼ਮਾਂ ਨੂੰ ਬਚਾਇਆ ਗਿਆ ਤਾ ਦੇਸ਼ ਵਾਸੀਆਂ ਦੇ ਵਿਰੋਧ ਦਾ ਤੁਸੀਂ ਸਾਮਣਾ ਨਹੀਂ ਕਰ ਸਕੋਗੇ ।

LEAVE A REPLY

Please enter your comment!
Please enter your name here