ਫਿਰੋਜ਼ਪੁਰ: ਸਰਹੱਦੀ ਖੇਤਰ ਦੇ ਨੌਜਵਾਨਾਂ’ ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰੇਗੀ ਐੱਨ ਸੀ ਸੀ: ਬ੍ਰਿਗੇਡੀਅਰ ਸਿੰਘ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਰਹੱਦੀ ਖੇਤਰ ਦੇ ਵਿਦਿਆਰਥੀਆਂ  ਦੇ ਸਰਵਪੱਖੀ ਵਿਕਾਸ ਲਈ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਸਟਾਫ ਵੱਲੋ  ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਨੂੰ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਐੱਨ ਸੀ ਸੀ 13 ਬਟਾਲੀਅਨ ਪੰਜਾਬ ਫਿਰੋਜ਼ਪੁਰ ਵੱਲੋਂ ਡਾਇਰੈਕਟੋਰੇਟ ਪੰਜਾਬ, ਹਰਿਆਣਾ ,ਹਿਮਾਚਲ, ਚੰਡੀਗੜ੍ਹ ਨੇ ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ਵਿਸ਼ੇਸ਼ ਤੌਰ ਤੇ ਐੱਨਸੀਸੀ ਦੇ 02 ਯੂਨਿਟ ਸਕੂਲ ਨੂੰ ਅਲਾਟ ਕੀਤੇ । ਜਿਸ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਉਦਘਾਟਨੀ ਸਮਾਰੋਹ ਪ੍ਰਭਾਵਸ਼ਾਲੀ ਤਰੀਕੇ ਨਾਲ ਆਯੋਜਿਤ ਕੀਤਾ ਗਿਆ ।

Advertisements

ਜਿਸ ਵਿੱਚ ਬਤੌਰ ਮੁੱਖ ਮਹਿਮਾਨ ਬ੍ਰਿਗੇਡੀਅਰ ਐੱਸ ਪੀ ਸਿੰਘ ਗਰੁੱਪ ਕਮਾਂਡਰ, ਗਰੁੱਪ ਹੈੱਡਕੁਆਰਟਰ ਲੁਧਿਆਣਾ ਤੋਂ ਪਹੁੰਚੇ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਦੱਸਿਆ ਕਿ ਸਰਹੱਦੀ ਖੇਤਰ ਦੇ ਨੌਜਵਾਨਾਂ ਦੇ ਸੁਰੱਖਿਆ ਦਸਤਿਆਂ ਵਿੱਚ ਭਰਤੀ ਹੋਣ ਦੇ ਵੱਧਦੇ ਉਤਸ਼ਾਹ ਅਤੇ ਜਜਬੇ ਨੂੰ ਦੇਖਦੇ ਹੋਏ, ਇਸ ਸਕੂਲ ਨੂੰ ਅੱਜ ਐੱਨਸੀਸੀ ਦੇ 02 ਯੂਨਿਟ ਸੀਨੀਅਰ ਵਿੰਗ ਅਤੇ ਜੂਨੀਅਰ ਵਿੰਗ ਅਲਾਟ ਕੀਤੇ ਹਨ। ਜਿਸ ਵਿੱਚ 100 ਤੋ ਵੱਧ ਵਲੰਟੀਅਰ ਸ਼ਾਮਿਲ ਹੋਣਗੇ ।ਇਹ ਯੂਨਿਟ ਨੌਜਵਾਨ ਵਰਗ ਵਿੱਚ  ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਬੇਹੱਦ ਲਾਹੇਵੰਦ ਹੋਵੇਗੀ ਅਤੇ ਇਨ੍ਹਾਂ ਵਿੱਚ ਸਖ਼ਤ ਮਿਹਨਤ,ਅਨੁਸ਼ਾਸਨ ਅਤੇ ਚਰਿੱਤਰ ਨਿਰਮਾਣ ਤੋਂ ਇਲਾਵਾ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰੇਗੀ ।ਉਨ੍ਹਾਂ ਨੇ ਦੱਸਿਆ ਕਿ ਐਨ ਸੀ ਸੀ ਤੋ ਦੇਸ਼ ਦੇ 13 ਲੱਖ ਤੋ ਵੱਧ ਨੌਜਵਾਨ ਇਸ ਸਕੀਮ ਨਾਲ ਜੁੜ ਕੇ ਲਾਭ ਲੈ ਰਹੇ ਹਨ। ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਯਤਨਾ ਸਦਕਾ ਸਰਹੱਦੀ ਅਤੇ ਤੱਟੀ ਖੇਤਰ ਵਿੱਚ ਇਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਕੂਲ ਦੇ ਅਧਿਆਪਕ ਪ੍ਰਿਤਪਾਲ ਸਿੰਘ ਸਟੇਟ ਅਵਾਰਡੀ ਨੂੰ ਸੀਨੀਅਰ ਵਿੰਗ ਅਤੇ ਸੰਦੀਪ ਕੁਮਾਰ ਨੂੰ ਜੂਨੀਅਰ ਵਿੰਗ ਦਾ ਇਹ ਏ ਐਨ ਓ ਨਿਯੁਕਤ ਕੀਤਾ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ  ਇਸ ਤੋਂ ਇਲਾਵਾ ਉਨ੍ਹਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।

ਇਸ ਮੌਕੇ 13 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਪਿਊਸ਼ ਬੇਰੀ ਨੇ ਸੰਬੋਧਨ ਕਰਦਿਆਂ ਐੱਨ ਸੀ ਸੀ ਦੀ ਮਹੱਤਤਾ ਤੇ ਨੌਜਵਾਨ ਵਰਗ ਨੂੰ ਇਸ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ । ਇਸ ਮੌਕੇ ਕਰਨਲ ਗੁਰਬਖ਼ਸ਼ ਸਿੰਘ ਗਰੁੱਪ ਟ੍ਰੇਨਿੰਗ ਅਫਸਰ, ਲੈਫਟੀਨੈਂਟ ਇੰਦਰਪਾਲ ਸਿੰਘ ਸਟੇਟ ਅਵਾਰਡੀ, ਜੀਤ ਸਿੰਘ ਸੰਧੂ ਏ ਐਨ ਓ ,ਸੂਬੇਦਾਰ ਹਰਪਾਲ ਸਿੰਘ ,ਐਨ ਸੀ ਸੀ ਬਟਾਲੀਅਨ  ਦੇ ਅਧਿਕਾਰੀ ਅਤੇ ਵਲੰਟੀਅਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  । 

ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਨੌਜਵਾਨ ਆਰਮੀ ਵਿੱਚ ਭਰਤੀ ਲਈ ਯਤਨਸ਼ੀਲ ਰਹਿੰਦੇ ਹਨ, ਪ੍ਰੰਤੂ ਜਾਣਕਾਰੀ ਅਤੇ ਗਾਇਡੈਸ  ਦੀ ਘਾਟ ਕਾਰਨ ਮੁਸ਼ਕਲ ਪੇਸ਼ ਆਉਂਦੀ ਸੀ ,ਲੇਕਿਨ  ਹੁਣ ਐੱਨ ਸੀ ਸੀ ਸਕੂਲ ਪੱਧਰ ਤੇ ਸ਼ੁਰੂ ਹੋਣਾ ਇਨ੍ਹਾਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਨੇ ਐੱਨ ਸੀ ਸੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ । ਮੰਚ ਸੰਚਾਲਨ ਦੀ ਜਿੰਮੇਵਾਰੀ ਸੁਬੇਦਾਰ ਹਰਪਾਲ ਸਿੰਘ ਅਤੇ ਪ੍ਰਮਿੰਦਰ ਸਿੰਘ ਸੋਢੀ ਨੇ ਬਾਖੁਬੀ ਨਿਭਾਈ ।

ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ਸ੍ਰੀ ਰਜੇਸ਼ ਕੁਮਾਰ ,ਸ਼੍ਰੀਮਤੀ ਮਹਿਮਾ ਕਸ਼ਅਪ,  ਵਿਜੈ ਭਾਰਤੀ,  ਪ੍ਰਿਤਪਾਲ ਸਿੰਘ ਸਟੇਟ ਅਵਾਰਡੀ,  ਸੰਦੀਪ ਕੁਮਾਰ,  ਸਰੁਚੀ ਮਹਿਤਾ, ਅਮਰਜੀਤ ਕੌਰ, ਸ੍ਰੀ ਅਰੁਨ ਕੁਮਾਰ, ਮੀਨਾਕਸ਼ੀ ਸ਼ਰਮਾ, ਦਵਿੰਦਰ ਕੁਮਾਰ, ਸੂਚੀ ਜੈਨ ,ਪ੍ਰਵੀਨ ਬਾਲਾ, ਬਲਜੀਤ ਕੌਰ ਅਤੇ  ਗੁਰਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  ।

LEAVE A REPLY

Please enter your comment!
Please enter your name here